View Details << Back

ਰਹਿਬਰ ਇੰਸਟੀਚਿਊਟ ਵਿਖੇ ਕੁਇਜ ਮੁਕਾਬਲੇ ਕਰਵਾਏ

ਭਵਾਨੀਗੜ੍ਹ, 22 ਸਤੰਬਰ (ਗੁਰਵਿੰਦਰ ਸਿੰਘ) :- ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਰੈੱਡ ਰੀਬਨ ਕਲੱਬ ਵੱਲੋ ਕੁਵਿਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੁਕਾਬਲੇ ਦੌਰਾਨ ਰਹਿਬਰ ਫਾਊਡੇਸ਼ਨ ਦੇ ਚੈਅਰਮੈਨ ਡਾ. ਐਮ.ਐਸ ਖਾਨ ਅਤੇ ਚੇਅਰਪਰਸਨ ਡਾ. ਕਾਫਿਲਾ ਖਾਨ ਜੀ ਨੇ ਵਿਦਿਆਰਥੀਆਂ ਨੂੰ ਹੋਰ ਅਗੇ ਵੱਧਣ ਲਈ ਪੇ੍ਰਰਿਤ ਕੀਤਾ। ਇਸ ਮੁਕਾਬਲੇ ਦੇ ਵਿਸ਼ੇ ਏਡਜ, ਨਸ਼ਾ, ਖੂਨਦਾਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਬਾਰੇ ਸੀ। ਇਸ ਮੌਕੇ ਮੁਕਾਬਲੇ ’ਚ ਚੁਣੇ ਗਏ ਅਤੇ ਪ੍ਰਸ਼ਨਾਂ ਦੇ ਸਹੀ ਉਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚੀਨ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਪਹਿਲਾ ਸਥਾਨ ਤਨਜੀਲਾ ਅਤੇ ਦੂਜਾ ਸਥਾਨ ਮਹੁੰਮਦ ਸੁਲੇਮਾਨ ਅਤੇ ਤੀਸਰਾ ਸਥਾਨ ਅਨਮ ਨੇ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਸਿਰਾਜੂਨਬੀ ਜਾਫਰੀ , ਸਿਮਰਨਪ੍ਰੀਤ ਕੌਰ ਅਤੇ ਅਤੇ ਰਤਨ ਲਾਲ ਗਰਗ, ਦਾਨੀਸਤਾ ਡਾ.ਸੂਜੇਨ ਸਿਰਕਾਰ, ਡਾ.ਇਮਰਾਨ ਖਾਨ, ਡਾ.ਸਇਅਦ ਅਹਿਮਦ, ਡਾ.ਅਨੀਸੁਰ ਰਹਿਮਾਨ, ਡਾ. ਆਰੀਫ, ਡਾ. ਅਬਦੁਲ ਕਲਾਮ, ਡਾ. ਮਹਿਤਾਬ ਆਲਮ, ਡਾ. ਤੌਸਿਫ, ਅਮਰਿੰਦਰ ਕੌਰ ਮਾਨ, ਪਵਨਦੀਪ ਕੌਰ, ਅਮਨਦੀਪ ਕੌਰ, ਨਛੱਤਰ ਸਿੰਘ, ਅਸਗਰ ਅਲੀ ਅਤੇ ਹੋਰ ਮੌਜੂਦ ਰਹੇ। ਇਸ ਮੌਕੇ ਡਾ. ਐਮ.ਐਸ ਖਾਨ ਨੇ ਬੱਚਿਆ ਨੂੰ ਜਿੰਦਗੀ ਵਿੱਚ ਸਹੀ ਰਾਹ ਤੇ ਚੱਲਣ ਦੇ ਨਿਰਦੇਸ਼ ਦਿੱਤੇ।


   
  
  ਮਨੋਰੰਜਨ


  LATEST UPDATES











  Advertisements