View Details << Back

ਰੋਟਰੀ ਕਲੱਬ ਭਵਾਨੀਗੜ੍ਹ ਵੱਲੋਂ ਫ੍ਰੀ ਮੈਡੀਕਲ ਕੈਂਪ ਆਯੋਜਿਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਰੋਟਰੀ ਕਲੱਬ ਭਵਾਨੀਗਡ਼੍ਹ ਸਿਟੀ ਵੱਲੋਂ ਸ੍ਰਵ. ਪਵਨ ਮਰਕਲ ਜੀ ਦੀ ਯਾਦ ਵਿਚ ਇਕ ਮਲਟੀਸਪੈਸ਼ਲਿਸਟ ਮੈਡੀਕਲ ਕੈਂਪ ਆਯੋਜਿਤ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ੍ਹ ਵਿਖੇ ਕੀਤਾ ਗਿਆ। ਜਿਸ ਵਿੱਚ 300 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਨ ਮਡ਼ਕਨ ਦਿਮਾਗ ਦੇ ਰੋਗਾਂ ਦੇ ਮਾਹਿਰ ਡਾ.ਅਨੀਸ਼ ਕੁਮਾਰ ਗੋਇਲ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ.ਆਯੂਸ਼ ਜੈਨ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਪ੍ਰੀਤੀ ਜਿੰਦਲ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ.ਸ਼ੀਨਮ ਮੜਕਣ ਅਤੇ ਡਾ. ਸ਼ੰਮੀ ਕਪੂਰ ਸ਼ਾਮਲ ਸਨ। ਇਸ ਤੋਂ ਇਲਾਵਾ ਉਮੀਦ ਹਸਪਤਾਲ ਸੰਗਰੂਰ ਦੀ ਟੀਮ ਦੇ ਮੈਡੀਕਲ ਸਟਾਫ ਅਤੇ ਲੈਬੋਰੇਟਰੀ ਸਟਾਫ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਕੈਂਪ ਤੋਂ ਦੋ ਦਿਨ ਪਹਿਲਾਂ ਸਾਰੇ ਮਰੀਜ਼ਾਂ ਦੇ ਲੋੜੀਂਦਾ ਟੈਸਟ ਬਿਲਕੁਲ ਮੁਫਤ ਕੀਤੇ ਗਏ ਤਾਂ ਕਿ ਮਰੀਜ਼ਾਂ ਨੂੰ ਸਹੀ ਦਵਾਈ ਦਿੱਤੀ ਜਾ ਸਕੇ। ਇਸ ਕੈਂਪ ਦਾ ਉਦਘਾਟਨ ਸ੍ਰੀ ਗੁਨਿੰਦਰਜੀਤ ਸਿੰਘ (ਮਿੰਕੂ) ਜਵੰਧਾ ਭਾਈ ਗੁਰਦਾਸ ਗਰੁੱਪ ਆਫ ਕਾਲਜਿਜ਼ ਦੇ ਕੀਤਾ ਅਤੇ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰਦਿਆ ਕਿਹਾ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਗ਼ਰੀਬਾਂ ਅਤੇ ਲੋੜੀਂਦਾ ਨੂੰ ਇਸ ਤਰ੍ਹਾਂ ਦਾ ਇਲਾਜ ਮੁਹੱਈਆ ਕਰਵਾਉਣਾ ਇੱਕ ਬਹੁਤ ਵੱਡੀ ਸੇਵਾ ਹੈ ਉਨ੍ਹਾਂ ਕਲੱਬ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣਗੇ ਅਤੇ ਕਲੱਬ ਦੇ ਪ੍ਰਧਾਨ ਰੰਜਨ ਗਰਗ ਨੇ ਦੱਸਿਆ ਕਿ ਇਹ ਕੈਂਪ ਡਾ.ਅਮਨਦੀਪ ਮੜਕਨ ਜੋਗੀ ਭਵਾਨੀਗਡ਼੍ਹ ਦੇ ਜੰਮਪਲ ਹਨ ਅਤੇ ਦਿਲ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਹਨ ਅਤੇ ਉਨ੍ਹਾਂ ਕਲੱਬ ਦੇ ਸਹਿਯੋਗ ਨਾਲ ਇਹ ਕੈਂਪ ਆਯੋਜਿਤ ਕਰਵਾਇਆ। ਉਨ੍ਹਾਂ ਅੱਜ ਦੇ ਕੈਂਪ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਇਸ ਕੈਂਪ ਵਿਚ ਹਰ ਤਰ੍ਹਾਂ ਦੀਆਂ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਗਈਆਂ ਕੈਂਪ ਦੇ ਪ੍ਰਾਜੈਕਟ ਚੇਅਰਮੈਨ ਅਨਿਲ ਕੌਂਸਲ ਨੇ ਉਮੀਦ ਹਸਪਤਾਲ ਸੰਗਰੂਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੇ ਟੈਸਟ ਫ੍ਰੀ ਮੁਹੱਈਆ ਕਰਵਾਏ ਅਤੇ ਉਨ੍ਹਾਂ ਨਰਸਿੰਗ ਸਟਾਫ ਨੇ ਵੀ ਕੈਂਪ ਵਿਚ ਪੂਰੀ ਡਿਊਟੀ ਦਿੱਤੀ ਉਨ੍ਹਾਂ ਨੇ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਸੰਜੀਵ ਗੋਇਲ ਨੇ ਡੌਲੀ ਗਰਗ, ਸ਼ਿਲਪੀ ਗਰਗ, ਸ੍ਰੀਮਤੀ ਪੂਜਾ ਵਰਮਾ, ਦਾ ਵਿਸ਼ੇਸ ਤੌਰ ਉੱਤੇ ਕੈਂਪ ਵਿੱਚ ਭਾਗ ਲੈਣ ਉੱਤੇ ਅਤੇ ਮਰੀਜ਼ਾਂ ਦੇ ਰਜਿਸਟ੍ਰੇਸ਼ਨ ਦਾ ਜ਼ਿੰਮਾ ਸੰਭਾਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਲੱਬ ਦੇ ਸਾਬਕਾ ਗਵਰਨਰ ਧਰਮਵੀਰ ਗਰਗ, ਸੰਜੀਵ ਗੋਇਲ, ਕੋ ਚੇਅਰਮੈਨ. ਈਸ਼ਵਰ ਬਾਂਸਲ ਅਤੇ ਲਵਦੀਪ ਵਰਮਾ, ਸਤੀਸ਼ ਗਰਗ, ਜੈਮਲ ਸਿੰਘ, ਸੰਜੇ ਗਰਗ, ਪ੍ਰਦੀਪ ਮਿੱਤਲ, ਰਜਿੰਦਰ ਕੁਮਾਰ, ਸੁਖਜੀਤ ਘੁੰਮਣ ਅਤੇ ਅਸ਼ਵਨੀ ਮਿੱਤਲ ਤੋਂ ਇਲਾਵਾ ਕਲੱਬ ਮੈਂਬਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements