ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
8 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਲਾਮਿਸਾਲ ਰੋਸ਼ ਰੈਲੀ ਕਰੇਗੀ ਆਦਰਸ਼ ਸਕੂਲ ਅਧਿਆਪਕ ਯੂਨੀਅਨ
ਸੰਗਰੂਰ (ਮਾਲਵਾ ਬਿਊਰੋ) ਆਦਰਸ਼ ਸਕੂਲ ਅਧਿਆਪਕ ਯੂਨੀਅਨ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ,ਮੀਤ ਪ੍ਰਧਾਨ ਸਲੀਮ ਮੁਹੰਮਦ,ਸਹਾਇਕ ਸਕੱਤਰ ਅਮਨਦੀਪ ਸ਼ਾਸਤਰੀ, ਅਤੇ ਸੰਜੀਵ ਕੁਮਾਰ, ਨੇ ਮੀਡੀਆ ਨੂੰ ਦੱਸਿਆ ਹੈ ਕਿ ਜਥੇਬੰਦੀ ਦੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਨਾਲ ਕਈ ਵਾਰ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ। ਲੇਕਿਨ ਹਾਲੇ ਤੱਕ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਨਹੀਂ ਹੋਈਆਂ ਹਨ ਅਤੇ ਨਾ ਹੀ ਸਰਕਾਰੀ ਖ਼ਜ਼ਾਨੇ ਵਿੱਚੋਂ ਸਿੱਧੀਆਂ ਤਨਖਾਹਾਂ ਜਾਰੀ ਹੋਈਆਂ ਹਨ। ਜਦਕਿ ਉਨ੍ਹਾਂ ਨੂੰ ਬਹੁਤ ਲੰਬਾ ਸਮਾਂ ਕੱਚੀਆਂ ਨੌਕਰੀਆਂ ਕਰਦਿਆਂ ਬੀਤ ਚੁੱਕਿਆ ਹੈ। ਆਗੂਆਂ ਨੇ ਕਿਹਾ ਹੈ ਕਿ ਇਸੇ ਕਰਕੇ ਮਜਬੂਰੀ ਵੱਸ ਉਨ੍ਹਾਂ ਵੱਲੋਂ 8 ਅਕਤੂਬਰ, ਸ਼ਨੀਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੂਹਰੇ ਜ਼ਬਰਦਸਤ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਜਿਸ ਵਿੱਚ ਸਮੁੱਚੇ ਸੂਬੇ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ। ਸਹਾਇਕ ਸਕੱਤਰ ਦੀਪਕ ਸਿੰਗਲਾ, ਮੀਤ ਪ੍ਰਧਾਨ ਜਸਵੀਰ ਗਲੋਟੀ ,ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਜਖੇਪਲ ਅਤੇ ਪ੍ਰਚਾਰਕ ਸਕੱਤਰ ਅਮਿੱਤ ਮਹਿਤਾ ਨੇ ਕਿਹਾ ਹੈ ਕਿ ਹਕੂਮਤ ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮੰਨਕੇ 2019 ਵਿੱਚ ਹੋਈ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਵਿੱਚ ਕੌਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਵੀ ਜਾਰੀ ਨਹੀਂ ਕੀਤੇ ਗਏ ਹਨ। ਜਦਕਿ ਤੁਰੰਤ ਕਰਨੇ ਬਣਦੇ ਹਨ।ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਕਾਲੇਕੇ (ਬਰਨਾਲਾ) ਸਮੇਤ ਵੱਖ ਵੱਖ ਸਮਿਆਂ ਤੇ ਠੇਕੇਦਾਰਾਂ ਵੱਲੋਂ ਨੌਕਰੀਓਂ ਕੱਢੇ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਬਜਾਏ ਅੱਖੋਂ ਓਹਲੇ ਕਰ ਰਹੇ ਹਨ। ਜਦਕਿ ਤੁਰੰਤ ਬਹਾਲ ਕਰਨੇ ਬਣਦੇ ਹਨ। ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਪਰਵਿੰਦਰ ਕੌਰ ਮਾਨਸਾ, ਵੀਰਪਾਲ ਕੌਰ ਮਾਨਸਾ, ਸਰਬਜੀਤ ਕੌਰ ਗਰੇਵਾਲ, ਮੈਡਮ ਮੀਨੂੰ,ਮੈਡਮ ਬੰਦਨਾ ਨੇ ਸਰਕਾਰ ਤੇ ਗੁੱਸਾ ਅਤੇ ਨਿਰਾਸ਼ਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਲੋਕ ਹਿਤੈਸ਼ੀ ਸਰਕਾਰ ਹੋਣ ਦੇ ਦਮਗਜ਼ੇ ਮਾਰਨ ਵਾਲੀ ਸਥਾਪਤੀ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਇਸੇ ਕਰਕੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨੂੰ ਸੰਘਰਸ਼ੀ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬੰਦ ਕੀਤੇ ਦੋ ਆਦਰਸ਼ ਸਕੂਲ ਚਾਲੂ ਕਰਕੇ ਇੰਨ੍ਹਾਂ ਦੇ ਮੁਲਾਜ਼ਮਾਂ ਨੂੰ ਨੌਕਰੀ ਵਿੱਚ ਲਿਆਉਣ ਦੀ ਮੰਗ ਕੀਤੀ ਹੈ।ਸੂਬਾ ਆਗੂ ਹਰਵਿੰਦਰ ਸਿੰਘ ਨਿੰਮਾ, ਜਗਤਾਰ ਸਿੰਘ ਗੰਢੂਆਂ, ਰਛਪਾਲ ਸਿੰਘ, ਗੁਰਚਰਨ ਸਿੰਘ, ਗੁਰਜੀਤ ਸਿੰਘ ਭੁਪਾਲ, ਬਲਵਿੰਦਰ ਸਿੰਘ, ਨੇ ਆਖਿਆ ਹੈ ਕਿ ਜੇਕਰ ਸਰਕਾਰ ਨੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਹੋਰ ਲਟਕਾ ਕੀਤਾ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements