View Details << Back

ਆਮ ਲੋਕਾਂ ਦੀ ਸੁਵਿਧਾ ਲਈ ਸੰਗਰੂਰ ਚ ਦਫਤਰ ਦਾ ਓੁਧਘਾਟਨ 1 ਨੂੰ
ਓੁਧਘਾਟਨ ਦੀ ਰਸਮ ਡਾ: ਗੁਰਪ੍ਰੀਤ ਕੋਰ ਅਤੇ ਭੈਣ ਮਨਪ੍ਰੀਤ ਕੋਰ ਕਰਨਗੇ :ਗੁਰਮੀਤ ਸਿੰਘ ਬਖੋਪੀਰ

ਸੰਗਰੂਰ (ਗੁਰਵਿੰਦਰ ਸਿੰਘ ) ਆਮ ਲੋਕਾਂ ਦੀ ਸੁਵਿਧਾ ਲਈ ਹਲਕਾ ਸੰਗਰੂਰ ਦੇ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਵਲੋ ਸੰਗਰੂਰ ਵਿਖੇ ਮਿਤੀ 1 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਨੇੜੇ ਰੇਲਵੇ ਚੋਕ ਸੰਗਰੂਰ ਵਿਖੇ ਦਫਤਰ ਦਾ ਓੁਧਘਾਟਨ ਕੀਤਾ ਜਾ ਰਿਹਾ ਹੈ ਜਿਸ ਦਾ ਓੁਧਘਾਟਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਧਰਮ ਪਤਨੀ ਡਾ ਗੁਰਪ੍ਰੀਤ ਕੋਰ ਅਤੇ ਭੈਣ ਮਨਪ੍ਰੀਤ ਕੋਰ ਆਪਣੇ ਕਰ ਕਮਲਾ ਨਾਲ ਕਰਨਗੇ । ਇਸ ਸਬੰਧੀ ਜਾਣਕਾਰੀ ਸਾਝੀ ਕਰਦਿਆਂ ਗੁਰਮੀਤ ਸਿੰਘ ਬਖੋਪੀਰ ਨੇ ਦੱਸਿਆ ਕਿ ਸੂਬੇ ਅੰਦਰ ਆਪ ਸਰਕਾਰ ਆਓੁਣ ਤੋ ਬਾਅਦ ਰਿਸ਼ਵਤਖੋਰੀ ਵੱਲ ਕੋਈ ਵੀ ਅਧਿਕਾਰੀ ਮੂਹ ਨਹੀ ਕਰਦਾ ਓੁਹਨਾ ਖੁਸੀ ਸਾਝੀ ਕਰਦਿਆਂ ਦੱਸਿਆ ਕਿ ਆਲੇ ਦੁਆਲੇ ਦੇ ਲੋਕ ਬਿਜਲੀ ਦਾ ਬਿਲ 0 ਆਓੁਣ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਹਨ । ਓੁਹਨਾ ਇਲਾਕੇ ਦੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਆਪ ਸਰਕਾਰ ਦੇ ਸੁਨੇਹੇ ਨੂੰ ਘਰ ਘਰ ਪੁੱਜਦਾ ਕਰਨ ਤਾ ਕਿ ਵਿਰੋਧੀ ਧਿਰਾਂ ਜੋ 70 ਸਾਲ ਤੋ ਕਾਬਜ ਰਹੀਆਂ ਹਨ ਦੇ ਗੁੰਮਰਾਹ ਕੂੰਨ ਪ੍ਰਚਾਰ ਤੋ ਬਚਿਆ ਜਾ ਸਕੇ। ਓੁਹਨਾ ਦੱਸਿਆ ਕਿ ਸੰਗਰੂਰ ਵਿਖੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਆਮ ਲੋਕਾਂ ਨੂੰ ਦਫਤਰ ਵਿੱਚ ਹੀ ਮਿਲਿਆ ਕਰਨਗੇ ਤਾ ਕਿਸੇ ਵੀ ਭਾਈ ਭੈਣ ਨੂੰ ਕਿਸੇ ਵੀ ਤਰਾ ਦੀ ਦਿੱਕਤ ਪੇਸ ਨਾ ਆਵੇ

   
  
  ਮਨੋਰੰਜਨ


  LATEST UPDATES











  Advertisements