View Details << Back

ਸਤਿਲੋਕ ਆਸ਼ਰਮ ਧੂਰੀ ਵਿਖੇ ਵਿਸ਼ਾਲ ਸਤਿਸੰਗ ਦਾ ਆਯੋਜਨ
ਪੂਰਨ ਪ੍ਰਮਾਤਮਾ ਦੀ ਭਗਤੀ ਨਾਲ ਹੀ ਹੁੰਦਾ ਹੈ ਦੁੱਖਾਂ ਦਾ ਅੰਤ - ਕਬੀਰਪੰਥੀ ਸਤਿਗੁਰੂ ਰਾਮਪਾਲ ਮਹਾਰਾਜ

ਸੰਗਰੂਰ,2 ਅਕਤੂਬਰ (ਜਗਸੀਰ ਲੌਂਗੋਵਾਲ ) - ਕਬੀਰ ਪੰਥੀ ਤੱਤਦਰਸ਼ੀ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਧੂਰੀ ਵਿਖੇ ਸਥਿਤ ਸਤਿਲੋਕ ਆਸ਼ਰਮ ਵਿਖੇ ਅੱਜ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਪ੍ਰੋਜੈਕਟਰ ਦੇ ਮਾਧਿਅਮ ਰਾਹੀਂ ਸੰਗਤਾਂ ਨੇ ਸਤਿਗੁਰੂ ਰਾਮਪਾਲ ਮਹਾਰਾਜ ਦੇ ਅਨਮੋਲ ਪ੍ਰਵਚਨ ਸੁਣੇ । ਸਤਿਸੰਗ ਦੌਰਾਨ ਸਤਿਗੁਰੂ ਰਾਮਪਾਲ ਮਹਾਰਾਜ ਜੀ ਨੇ ਦੱਸਿਆ ਸਾਨੂੰ ਮਨੁੱਖਾ ਜੀਵਨ ਚੁਰਾਸੀ ਲੱਖ ਜੂਨਾਂ ਭੁਗਤਣ ਤੋਂ ਬਾਅਦ ਪੂਰਨ ਪ੍ਰਮਾਤਮਾ ਦੀ ਭਗਤੀ ਕਰਨ ਲਈ ਹੀ ਪ੍ਰਾਪਤ ਹੁੰਦਾ ਹੈ ਪਰ ਮਨੁੱਖ ਆਪਣਾ ਅਸਲੀ ਕੰਮ ਛੱਡ ਕੇ ਮਾਇਆ ਕਮਾਉਣ ਅਤੇ ਸੰਸਾਰਕ ਭਰਮ ਭੁਲੇਖਿਆਂ ਵਿੱਚ ਫਸ ਕੇ ਆਪਣੇ ਜਨਮ ਦਾ ਅਸਲੀ ਉਦੇਸ਼ ਭੁੱਲ ਜਾਂਦਾ ਹੈ ਅਤੇ ਪੂਰਨ ਪਰਮਾਤਮਾ ਦੀ ਭਗਤੀ ਨਾ ਕਰਕੇ ਦੁਬਾਰਾ ਫਿਰ ਚੁਰਾਸੀ ਲੱਖ ਦੀ ਜੇਲ੍ਹ ਵਿਚ ਹੀ ਚਲਿਆ ਜਾਂਦਾ ਹੈ । ਕਬੀਰ ਸਾਹਿਬ ਫਰਮਾਉਂਦੇ ਹਨ ਕਿ
ਕਬੀਰ, ਤੀਨ ਲੋਕ ਪਿੰਜਰਾ ਭਇਆ, ਪਾਪ ਪੁੰਨ ਦੋ ਜ਼ਾਲ ਸਭੀ ਜੀਵ ਭੋਜਨ ਭਏ, ਇਕ ਖਾਨੇ ਵਾਲਾ ਕਾਲ ॥ ਗਰੀਬ, ਇਕ ਪਾਪੀ ਇੱਕ ਪੁੰਨੀ ਆਇਆ, ਇਕ ਹੈ ਸੂਮ ਦਲੇਲ ਰੇ। ਬਿਨਾ ਭਜਨ ਕੋਈ ਕਾਮ ਨਾ ਆਵੇ, ਸੱਭ ਹੈ ਜਮ ਕੀ ਜੇਲ ਰੇ ॥ਸਤਿਗੁਰੂ ਰਾਮਪਾਲ ਮਹਾਰਾਜ ਜੀ ਨੇ ਫਰਮਾਇਆ ਕਿ ਕਾਲ ਨਹੀਂ ਚਾਹੁੰਦਾ ਕਿ ਕੋਈ ਪ੍ਰਾਣੀ ਇਸ ਪਿੰਜ਼ਰੇ ਰੂਪੀ ਕੈਦ ਵਿੱਚੋਂ ਬਾਹਰ ਨਿਕਲ ਜਾਏ।ਉਹ ਇਹ ਵੀ ਨਹੀਂ ਚਾਹੁੰਦਾ ਕਿ ਜੀਵ ਆਤਮਾ ਨੂੰ ਆਪਣੇ ਨਿੱਜ ਘਰ ਸਤਲੋਕ ਦਾ ਪਤਾ ਚੱਲੇ। ਇਸ ਲਈ ਉਸਨੇ ਆਪਣੀ ਤ੍ਰਿਗੁਣੀ ਮਾਇਆ ਨਾਲ ਹਰ ਜੀਵ ਨੂੰ ਭ੍ਰਮਿਤ ਕੀਤਾ ਹੋਇਆ ਹੈ,ਸਿਰਫ਼ ਤੱਤਦਰਸ਼ੀ ਸਤਿਗੁਰੂ ਹੀ ਕਾਲ ਦੀ ਜੇਲ੍ਹ ਨੂੰ ਤੋੜਨ ਦੇ ਅਨਮੋਲ ਮੰਤਰ ਦੇ ਸਕਦੇ ਹਨ, ਇਸ ਲਈ ਪੂਰਨ ਸੰਤ ਤੋਂ ਮੰਤਰ ਪ੍ਰਾਪਤ ਕਰਕੇ ਚੁਰਾਸੀ ਲੱਖ ਦੇ ਆਵਾਗਵਨ ਨੂੰ ਸਮਾਪਤ ਕਰਕੇ ਆਪਣੇ ਨਿੱਜ ਲੋਕ( ਸਤਿਲੋਕ )ਜਾਇਆ ਜਾ ਸਕਦਾ ਹੈ ਅਤੇ ਪੂਰਨ ਪ੍ਰਮਾਤਮਾ ਦੀ ਭਗਤੀ ਨਾਲ ਮਨੁੱਖ ਸਾਰੇ ਸਰੀਰਕ ਦੁੱਖਾਂ ਦਾ ਨਾਸ਼ ਵੀ ਹੋ ਜਾਂਦਾ ਹੈ ।ਜਿਕਰਯੋਗ ਹੈ ਕਿ ਸਤਿਗੁਰੂ ਰਾਮਪਾਲ ਮਹਾਰਾਜ ਜੀ ਮਾਨਵਤਾ ਨੂੰ ਪੂਰਨ ਪ੍ਰਮਾਤਮਾ ਦਾ ਗਿਆਨ ਦੇਕੇ ਨਸ਼ਾ ਮੁਕਤ, ਦਹੇਜ਼ ਮੁਕਤ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਰਚਨਾ ਕਰ ਰਹੇ ਹਨ ਤੇ ਲੱਖਾਂ ਲੋਕੀ ਸਤਿਗੁਰੂ ਰਾਮਪਾਲ ਮਹਾਰਾਜ ਜੀ ਤੋਂ ਨਾਮ ਉਪਦੇਸ਼ ਲੈਕੇ ਸੁੱਖੀ ਜੀਵਨ ਬਤੀਤ ਕਰ ਰਹੇ ਹਨ। ਅੱਜ ਹੋਏ ਸਤਿਸੰਗ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਤੇ ਕਈ ਪੁੰਨ ਆਤਮਾਵਾਂ ਨੇ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਆਪਣਾ ਮਨੁੱਖਾਂ ਜੀਵਨ ਸਫਲ ਬਣਾਇਆ ।


   
  
  ਮਨੋਰੰਜਨ


  LATEST UPDATES











  Advertisements