View Details << Back

ਅਮਰਗੜ੍ਹ ਵਿਚ ਲੱਗਣ ਵਾਲਾ ਦੁਸ਼ਹਿਰਾ ਮੇਲਾ ਅੱਜ
ਪੰਜਾਬ ਦੇ ਵੱਖ-ਵੱਖ ਮਸ਼ਹੂਰ ਕਲਾਕਾਰ ਇਸ ਮੇਲੇ ਵਿੱਚ ਦਿਖਾਉਣਗੇ ਆਪਣਾ ਰੰਗਮੰਚ: ਡਾਇਰੈਕਟਰ ਹੀਰਾ ਸਿੰਘ

ਸੰਗਰੂਰ (ਗੁਰਵਿੰਦਰ ਸਿੰਘ) ਦੇਸ਼ ਭਰ ਚ ਜਿਥੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ 21ਵਾਂ ਦੁਸਹਿਰਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਹੀਰਾ ਸਿੰਘ ਅਤੇ ਡਾਇਰੈਕਟਰ ਜੱਗੀ ਸਿੰਘ ਨੇ ਦੱਸਿਆ ਕਿ ਬਾਬਾ ਗਿਆਨ ਦਾਸ ਜੀ ਦੇ ਅਸ਼ੀਰਵਾਦ ਨਾਲ ਬੜੀ ਧੂਮਧਾਮ ਨਾਲ ਦੁਸਹਿਰੇ ਦਾ ਮੇਲਾ ਮਨਾਇਆ ਜਾਵੇਗਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਕਤੂਬਰ ਨੂੰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੱਸਿਆ ਕਿ ਜਿੱਥੇ ਹਰ ਸਾਲ ਪੰਜਾਬ ਦੇ ਬੜੀ ਮਸ਼ਹੂਰ ਕਲਾਕਾਰਾਂ ਵੱਲੋਂ ਆਪਣੀ ਹਾਜ਼ਰੀ ਲਵਾਈ ਜਾਂਦੀ ਉੱਥੇ ਹੀ ਇਸ ਮੇਲੇ ਵਿੱਚ ਪ੍ਰਸਿੱਧ ਗਾਇਕ ਦਲੇਰ ਮਹਿੰਦੀ, ਰੈਪਰ ਹਨੀ ਸਿੰਘ, ਗਾਇਕ ਫਾਜ਼ਿਲ ਪੁਰੀਆ, ਯਾਸਿਰ ਹੁਸੈਨ, ਵਿੱਕੀ, ਨਵਇੰਦਰ, ਸਿਮਰ ਕੌਰ ਆਦਿ ਤੋਂ ਇਲਾਵਾ ਇਲਾਕੇ ਦੇ ਉੱਘੇ ਕਲਾਕਾਰ ਹੌਬੀ ਧਾਲੀਵਾਲ ਵੀ ਆਪਣੀ ਕਲਾ ਦਾ ਜੌਹਰ ਵਿਖਾਉਣਗੇ। ਇਸ ਤੋਂ ਇਲਾਵਾ ਵੱਖ ਵੱਖ ਕਲਾਕਾਰਾਂ ਵੱਲੋਂ ਵੀ ਰੰਗਮੰਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੱਸਿਆ ਕਿ ਜਿਥੇ ਇਸ ਮੇਲੇ ਵਿੱਚ ਦੂਰੋਂ ਦੂਰੋਂ ਲੋਕ ਪਹੁੰਚ ਇਸ ਤਿਉਹਾਰ ਦੀ ਖੁਸ਼ੀ ਸਾਡੇ ਨਾਲ ਸਾਂਝੀ ਕਰਦੇ ਹਨ ਅਤੇ ਖੁੱਲ੍ਹੇ ਭੰਡਾਰ ਵਿਚ ਲੱਗਣ ਵਾਲਾ ਇਹ ਮੇਲਾ ਯਾਦਗਾਰੀ ਹੋ ਜਾਂਦਾ ਹੈ ਲੋਕ ਇਸ ਮੇਲੇ ਨੂੰ ਵੇਖਣ ਲਈ ਸਾਲ ਭਰ ਉਡੀਕਦੇ ਰਹਿੰਦੇ ਹਨ।

   
  
  ਮਨੋਰੰਜਨ


  LATEST UPDATES











  Advertisements