View Details << Back

ਕੋਸ਼ਲਿਆ ਮੈਮੋਰੀਅਲ ਮਲਟੀਸਪੈਸਲਿਟੀ ਹਸਪਤਾਲ ਭਵਾਨੀਗੜ ਦਾ ਸਥਾਪਨਾ ਦਿਵਸ ਅੱਜ
ਡਾ ਡੀਸੀ ਸ਼ਰਮਾ ਤੇ ਮਾਤਾ ਕੋਸਲਿਆ ਦੀ ਯਾਦ ਨੂੰ ਸਮਰਪਿਤ ਫਰੀ ਚੈਕਅਪ ਕੈਪ 11 ਵਜੇ ਸੁਰੂ : ਡਾ: ਗੋਰਵ

ਭਵਾਨੀਗੜ (ਗੁਰਵਿੰਦਰ ਸਿੰਘ) ਸਵਰਗੀ ਡੀ ਸੀ ਸ਼ਰਮਾ ਜੀ ਅਤੇ ਮਾਤਾ ਕੋਸ਼ਲਿਆ ਜੀ ਦੀ ਯਾਦ ਨੂੰ ਸਮਰਪਿਤ ਕੋਸਲਿਆ ਮੈਮੋਰੀਅਲ ਮਲਟੀਸਪੈਸਲਿਟੀ ਹਸਪਤਾਲ ਜੋ ਕਿ ਨਵੇ ਬੱਸ ਅੱਡਾ ਭਵਾਨੀਗੜ ਦੇ ਸਾਹਮਣੇ ਵਾਲੇ ਪਾਸੇ ਸਥਿਤ ਹੈ ਦਾ ਇੱਕ ਸਾਲ ਜੋ ਕਿ ਭਲਕੇ 7 ਅਕਤੂਬਰ ਨੂੰ ਪੂਰਾ ਹੋਣ ਜਾ ਰਿਹਾ ਹੈ । ਇਸ ਮੋਕੇ ਕੋਸਲਿਆ ਹਸਪਤਾਲ ਭਵਾਨੀਗੜ ਵਲੋ ਫਰੀ ਮੈਡੀਕਲ ਹੈਲਥ ਚੈਕਅਪ ਕੈਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਫਿਜੀਓਥਰੈਪੀ ਦਾ ਕੈਪ ਵੀ ਸਾਮਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਕੋਸ਼ਲਿਆ ਹਸਪਤਾਲ ਦੇ ਮਾਲਕ ਡਾ ਗੋਰਵ ਨੇ ਦਸ਼ਿਆ ਕਿ 7 ਅਕਤੂਬਰ ਨੂੰ ਸਵੇਰੇ 11 ਵਜੇ ਤੋ ਸ਼ਾਮ 5 ਵਜੇ ਤੱਕ ਇਹ ਕੈਪ ਆਮ ਲੋਕਾਂ ਦੀ ਸਹੂਲਤ ਲਈ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਕਾਬਲ ਡਾਕਟਰ ਸਹਿਬਾਨ ਮਰੀਜਾਂ ਦਾ ਚੈਕਅਪ ਕਰਨਗੇ। ਹਸਪਤਾਲ ਦੇ ਇੱਕ ਸਾਲ ਪੂਰਾ ਹੋਣ ਦੇ ਸਬੰਧੀ ਗੱਲਬਾਤ ਕਰਦਿਆਂ ਡਾ ਗੋਰਵ ਨੂੰ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਲੋਕਾਂ ਦਾ ਭਰਵਾਂ ਪਿਆਰ ਓੁਹਨਾ ਨੂੰ ਮਿਲਿਆ ਅਤੇ ਇਸੇ ਬਦੋਲਤ ਓੁਹਨਾ ਨੂੰ ਵੀ ਸਮਾਜਿਕ ਕਾਰਜ ਕਰਨ ਲਈ ਹੋਸਲਾ ਮਿਲਦਾ ਹੈ । ਓੁਹਨਾ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਓੁਹ ਕੋਸਲਿਆ ਹਸਪਤਾਲ ਸਾਹਮਣੇ ਨਵਾ ਬੱਸ ਅੱਡਾ ਭਵਾਨੀਗੜ ਵਿਖੇ ਪੁੱਜ ਕੇ ਕੈਪ ਦਾ ਫਾਇਦਾ ਲੈਣ।

   
  
  ਮਨੋਰੰਜਨ


  LATEST UPDATES











  Advertisements