View Details << Back

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵਿਆਹ ਦੀ ਖੁਸ਼ੀ ਚ ਵਲੰਟੀਅਰਾਂ ਵੱਲੋਂ ਵੰਡੇ ਲੱਡੂ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਸਥਾਨਕ ਸ਼ਹਿਰ ਭਵਾਨੀਗਡ਼੍ਹ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਅੱਜ ਆਪ ਆਗੂ ਰਾਮ ਗੋਇਲ ਦੀ ਅਗਵਾਈ ਹੇਠ ਇਕੱਠੇ ਹੋ ਕੇ ਬਲਾਕ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਤੇ ਮਨਦੀਪ ਸਿੰਘ ਲੱਖੇਵਾਲ ਤੇ ਵਿਆਹ ਦੀ ਖੁਸ਼ੀ ਚ ਲੱਡੂ ਵੰਡੇ ਗਏ । ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਰਾਮ ਗੋਇਲ ਨੇ ਦੱਸਿਆ ਕਿ ਜਿੱਥੇ ਆਮ ਆਦਮੀ ਪਾਰਟੀ ਪਾਰਟੀ ਤੋਂ ਉੱਪਰ ਉੱਠ ਕੇ ਇਕ ਪਰਿਵਾਰ ਵਜੋਂ ਰਲ ਮਿਲ ਕੇ ਰਹਿੰਦੀ ਹੈ ਉੱਥੇ ਹੀ ਅਸੀਂ ਹਰ ਛੋਟੀ ਅਤੇ ਵੱਡੀ ਖੁਸ਼ੀ ਨੂੰ ਇਕੱਤਰਿਤ ਹੋ ਕੇ ਪਰਿਵਾਰ ਵਾਂਗ ਰਲ ਮਿਲ ਕੇ ਮਨਾਉਂਦੇ ਹਾਂ ਅਤੇ ਸਾਡੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਵਿਆਹ ਦੀ ਖੁਸ਼ੀ ਸਮੂਹ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਸਾਂਝੀ ਕੀਤੀ ਗਈ। ਇਸ ਮੌਕੇ ਗਗਨ ਸੋਹੀ ਆਲੋਅਰਖ, ਗੁਰਮੀਤ ਸਿੰਘ ਰਾਮਪੁਰਾ, ਭੀਮ ਸਿੰਘ, ਰੂਪ ਚੰਦ ਗੋਇਲ, ਬਿੰਦਰ ਸਿੰਘ ਕਾਕੜਾ, ਰਾਜ ਸਿੰਘ ਨਫਰੀਆ, ਅਵਤਾਰ ਸਿੰਘ ਤਾਰੀ, ਹਿਮਾਂਸ਼ੂ ਸਿੰਗਲਾ, ਜੱਗਾ ਝਨੇੜੀ, ਚਮਕੌਰ ਖੇੜੀ,ਚੰਦਵਾਂ, ਬਲਵਿੰਦਰ ਧੀਮਾਨ, ਸਤਨਾਮ ਸੱਗੂ, ਹਰਭਜਨ ਨੰਦਗੜ੍ਹ ਤੇ ਜਗਤਾਰ ਬਲਿਆਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements