View Details << Back

ਰੋਟਰੀ ਕਲੱਬ ਭਵਾਨੀਗੜ ਵਲੋ "ਕਰਵਾ ਸੈਲੀਬਰੇਸ਼ਨ 2022" ਮਨਾਇਆ

ਭਵਾਨੀਗੜ, 14 ਅਕਤੂਬਰ (ਗੁਰਵਿੰਦਰ ਸਿੰਘ )-ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਅੱਜ ਸਥਾਨਕ ਅਗਰਵਾਲ ਭਵਨ ਵਿਖੇ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ‘ਕਰਵਾ ਸੈਲੀਬ੍ਰੇਸ਼ਨ 2022’ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੀ ਨੈਸ਼ਨਲ ਡਰੈਗਨ ਬੋਟ ਰੇਸ਼ ਚੈਪੀਅਨਸ਼ਿਪ 2022 ਦੀ ਗੋਲਡ ਮੈਡਲਿਸਟ ਵਿਜੇਤਾ ਸਰਬਜੀਤ ਕੌਰ ਬਾਲਦ ਖੁਰਦ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਸੁਰਿੰਦਰ ਕੌਰ ਗਰੇਵਾਲ, ਦਿਸ਼ਿਕਾ ਤੇ ਗੁਰਜੌਤ ਕੌਰ ਗਿੱਧਾ ਕੋਚ ਮੋਦੀ ਕਾਲਜ ਪਟਿਆਲਾ ਨੇ ਬਤੌਰ ਜੱਜ ਸਮਾਰੋਹ ’ਚ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰੰਜਨ ਗਰਗ, ਸਕੱਤਰ ਐਡਵੋਕੇਟ ਸੰਜੀਵ ਗੋਇਲ ਤੇ ਚੇਅਰਮੈਨ ਅਨਿਲ ਕਾਂਸਲ ਨੇ ਦੱਸਿਆ ਕਿ ਇਸ ਸਮਾਰੋਹ ਮੌਕੇ ਔਰਤਾਂ ਦੇ ਮਨੌਰੰਜ਼ਨ ਲਈ ਤਬੋਲਾ, ਲੱਕੀ ਡਰਾਅ, ਫਨੀ ਸਵਾਲ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਦਾ ਵੀ ਆਯੋਜਨ ਕੀਤਾ ਗਿਆ ਜਿਸ ’ਚ ਸ੍ਰੀਮਤੀ ਸਿੰਮੀ ਗਰਗ ਪਤਨੀ ਵਿਨੈ ਗਰਗ ਕਰਵਾ ਕੁਅੀਨ ਚੁਣੀ ਗਈ ਤੇ ਵੈਸਟ ਮਹਿੰਦੀ ਦਾ ਖਿਤਾਬ ਸ੍ਰੀਮਤੀ ਕ੍ਰਿਤਿਕਾ ਗਰਗ ਪਤਨੀ ਸ਼ੁਸ਼ਾਂਤ ਗਰਗ ਨੇ ਜਿੱਤਿਆ। ਇਸ ਮੌਕੇ ਮੋਨਿਕਾ ਮਿੱਤਲ ਉਪ ਪ੍ਰਧਾਨ ਨਗਰ ਕੌਂਸਲ, ਡੌਲੀ ਗਰਗ ਪਤਨੀ ਰੰਜਨ ਗਰਗ, ਰੰਚਨਾ ਗਰਗ ਪਤਨੀ ਰੋਟੇਰੀਅਨ ਧਰਮਵੀਰ ਗਰਗ, ਅਨੁਰਾਧਾ ਬਾਂਸਲ ਪਤਨੀ ਐਡਵੋਕੇਟ ਈਸ਼ਵਰ ਬਾਂਸਲ, ਜੀਨੂੰ ਗੋਇਲ ਪਤਨੀ ਐਡਵੋਕੇਟ ਸੰਜੀਵ ਗੋਇਲ, ਦਿਪਤੀ ਮਿੱਤਲ ਪਤਨੀ ਪ੍ਰਦੀਪ ਮਿੱਤਲ, ਪੂਜਾ ਵਰਮਾ ਪਤਨੀ ਨਵੀ ਵਰਮਾ ਸਮੇਤ ਵੱਡੀ ਗਿਣਤੀ ’ਚ ਔਰਤਾਂ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements