View Details << Back

ਧਰਮਵੀਰ ਗਰਗ ਨੂੰ ਗੋਰਮਿੰਟ ਕਾਲਜ ਫਾਰ ਗਰਲਜ ਪਟਿਆਲਾ ਵੱਲੋ ਸਲਾਹਾਕਾਰ ਕਮੇਟੀ ਦਾ ਮੈਬਰ ਥਾਪਿਆ
ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਤੋ ਰੋਕ ਇੰਡੀਆ ਚ ਹੀ ਰੋਜਗਾਰ ਮੁੱਹਈਆ ਕਰਵਾਉਣ ਦੀ ਕਰਾਂਗੇ ਕੋਸ਼ਿਸ਼ : ਧਰਮਵੀਰ ਗਰਗ

ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਦੀ ਉੱਗੀ ਸ਼ਖਸੀਅਤ ਧਰਮਵੀਰ ਗਰਗ ਨੂੰ ਪਟਿਆਲਾ ਦੇ ਵਿਰਾਸਤੀ ਗੋਰਮਿੰਟ ਕਾਲਜ ਫਾਰ ਗਰਲਜ਼ ਵੱਲੋਂ ਇਨਟਰਨਲ ਕਵਾਲਿਟੀ ਮੇਨਟੇਨ ਅਤੇ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਸੱਦਾ ਦਿੱਤਾ ਗਿਆ ਹੈ, ਜੋ ਕਿ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਕਾਲਜ 1942 ਵਿੱਚ ਸ਼ੁਰੂ ਹੋਇਆ ਅਤੇ ਅਜਾਦੀ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨ ਇਸ ਦਾ ਰਸਮੀ ਉਦਘਾਟਨ ਕੀਤਾ। ਇਸ ਕਾਲਜ ਦੀ ਇੱਕ ਵੱਖਰੀ ਪਹਿਚਾਣ ਹੈ ਅਤੇ ਇਸ ਵਿੱਚ 2000 ਦੇ ਕਰੀਬ ਲੜਕੀਆਂ ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਵਿੱਦਿਆ ਹਾਸਲ ਕਰਨ ਆਉਦੀਆਂ ਹਨ। ਕਾਲਜਾਂ ਦੀ ਕੁਆਲਟੀ ਚੈਕ ਕਰਨ ਵਾਲੀ ਸੰਸਥਾ "ਨੈਕ" ਨੇ ਸਮੇਂ ਦੇ ਮੁਤਾਬਕ ਕਵਾਲਿਟੀ ਨੂੰ ਲਾਗੂ ਕਰਨ ਲਈ ਕਈ ਪੈਮਾਨੇ ਬਣਾਏ ਹਨ, ਜਿਸ ਨੂੰ ਇਸ ਕਮੇਟੀ ਨੇ ਚੈੱਕ ਕਰਨਾ ਹੈ। ਇਸ ਕਮੇਟੀ ਵਿੱਚ ਇੰਡਸਟਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਿਰਫ਼ 2 ਵਿਅਕਤੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿਚੋਂ ਧਰਮਵੀਰ ਗਰਗ ਇੱਕ ਹਨ। ਧਰਮਵੀਰ ਗਰਗ ਜਿੱਥੇ ਇਕ ਉਦਯੋਗਪਤੀ ਹਨ, ਉਥੇ ਸਮਾਜ ਸੇਵਾ ਵਿਚ ਵੀ ਕਾਫੀ ਯੋਗਦਾਨ ਦੇ ਰਹੇ ਹਨ। ਇਹ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3090 (ਪੰਜਾਬ, ਹਰਿਆਣਾ ਅਤੇ ਰਾਜਸਥਾਨ) ਦੇ ਕਲੱਬਾਂ ਦੇ ਗਵਰਨਰ ਵੀ ਰਹਿ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਕਾਲਜਾਂ ਦੇ ਵਿੱਚ ਸਿਲੇਬਸ ਅਤੇ ਕੋਰਸਾਂ ਨੂੰ ਬਹੁਤ ਅਪਡੇਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਨੂੰ ਕਿੱਤਮੁਖੀ ਬਣਾਇਆ ਜਾ ਸਕੇ ਅਤੇ ਵਿਦਿਆਰਥੀ ਜੋ ਕਿ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ ਉਹਨਾਂ ਨੂੰ ਇੰਡੀਆਂ ਵਿੱਚ ਹੀ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਾਏ ਜਾਣ ਉਨ੍ਹਾਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।

   
  
  ਮਨੋਰੰਜਨ


  LATEST UPDATES











  Advertisements