View Details << Back

ਪ੍ਰੋ: ਲਾਭ ਸਿੰਘ ਯਾਦਗਾਰੀ ਜਿੰਮ ਦੀ ਸਥਾਪਨਾ
ਮਨਦੀਪ ਸਿੰਘ ਵਿਸੇਸ ਮਹਿਮਾਨ ਦੇ ਤੋਰ ਤੇ ਹੋਏ ਸ਼ਾਮਲ

ਭਵਾਨੀਗੜ, 14 ਨਵੰਬਰ (ਗੁਰਵਿੰਦਰ ਸਿੰਘ) ਇੱਥੋਂ ਥੋੜੀ ਦੂਰ ਸਥਿਤ ਸਰਕਾਰੀ ਡਿਗਰੀ ਕਾਲਜ ਰੋਸ਼ਨਵਾਲਾ ਵਿਖੇ ਅੱਜ ਪ੍ਰਿੰਸੀਪਲ ਡਾ ਜਰਨੈਲ ਸਿੰਘ ਵੱਲੋਂ ਆਪਣੇ ਸਵਰਗੀ ਪਿਤਾ ਪ੍ਰੋ ਲਾਭ ਸਿੰਘ ਧਾਲੀਵਾਲ ਦੀ ਯਾਦ ਵਿੱਚ ਜਿੰਮ ਸਥਾਪਤ ਕੀਤਾ ਗਿਆ। ਜਿੰਮ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਅਤੇ ਵਿਸੇਸ਼ ਮਹਿਮਾਨ ਮਹੰਤ ਅੰਮ੍ਰਿਤ ਬਣ ਛਾਜਲੀ ਸਨ।ਇਸ ਮੌਕੇ ਮਨਦੀਪ ਸਿੰਘ ਲੱਖੇਵਾਲ ਨੇ ਕਾਲਜ ਦੇ ਪ੍ਰਿੰਸੀਪਲ ਡਾ ਜਰਨੈਲ ਸਿੰਘ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਿਹਤ ਨੂੰ ਤੰਦਰੁਸ਼ਤ ਰੱਖਣ ਲਈ ਖੇਡਾਂ ਵੀ ਜਰੂਰੀ ਹਨ। ਉੁਨਾਂ ਕਾਲਜ ਪ੍ਰਬੰਧਕਾਂ ਵੱਲੋਂ ਬੱਸ ਸਰਵਿਸ ਸਮੇਤ ਰੱਖੀਆਂ ਮੁਸ਼ਕਲਾਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਪ੍ਰਿੰਸੀਪਲ ਜਰਨੈਲ ਸਿੰਘ ਨੇ ਆਏ ਮਹਿਮਾਨਾਂ ਦਾ ਸ਼ਨਮਾਨ ਕੀਤਾ। ਕਾਲਜ ਦੇ ਵਿਦਿਆਰਥੀਆ ਵੱਲੋਂ ਇਸ ੳਪਰਾਲੇ ਦਾ ਪੂਰੇ ਜੋਸ਼ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ ਮੀਨਾਕਸ਼ੀ ਮੜਕਣ, ਡਾ ਪ੍ਰਮਿੰਦਰ ਸਿੰਘ ਰਿਖੀ, ਇੰਦਰਦੀਪ ਸਿੰਘ ਜੱਸੜ, ਮਾਲਵਿੰਦਰ ਸਿੰਘ ਢੀਂਡਸਾ, ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਅਤੇ ਗੁਰਵਿੰਦਰ ਸਿੰਘ ਚੱਠਾ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements