View Details << Back

ਗੁਰੂ ਨਾਨਕ ਕਾਲਜ ਦੋਰਾਹਾ ਵਿਖੇ ਭੰਗੜੇ ਦੇ ਮੁਕਾਬਲੇ ਚ' ਭਵਾਨੀਗੜ੍ਹ ਦੀ ਟੀਮ ਨੇ ਮਾਰੀਆਂ ਮੱਲਾਂ

ਲੁਧਿਆਣਾ (ਮਾਲਵਾ ਬਿਊਰੋ) ਸ੍ਰੀ ਗੁਰੂ ਨਾਨਕ ਕਾਲਜ ਦੋਰਾਹਾ ਵਿਖੇ 11 ਨਵੰਬਰ ਨੂੰ ਹੋਏ ਭੰਗੜੇ ਮੁਕਾਬਲੇ ਵਿੱਚ ਭਵਾਨੀਗੜ੍ਹ ਦੀ ਟੀਮ ਨੇ ਦੂਜਾ ਸਥਾਨ ਕੀਤਾ ਹਾਸਲ। ਇਸ ਮੌਕੇ ਹੌਸਲਾ ਅਫ਼ਜ਼ਾਈ ਕਰਦਿਆਂ ਭੰਗੜੇ ਦੇ ਕੋਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਕਾਲਜ ਦੋਰਾਹਾ ਵਿਖੇ ਹੋਏ ਭੰਗੜੇ ਦੇ ਜੂਨ ਵਿੱਚ ਸਾਡੀ ਟੀਮ ਵੱਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ ਅਤੇ ਇਸ ਮੁਕਾਬਲੇ ਵਿੱਚ ਕੁੱਲ ਤੇਤੀ ਟੀਮਾਂ ਨੇ ਭਾਗ ਲਿਆ ਅਤੇ ਜਿਨ੍ਹਾਂ ਵਿੱਚੋਂ ਪਹਿਲਾ ਇਨਾਮ ਮਹਿੰਦਰਾ ਕਾਲਜ ਪਟਿਆਲਾ ਦੀ ਟੀਮ ਨੇ ਅਤੇ ਦੂਜਾ ਸਥਾਨ ਭਵਾਨੀਗੜ੍ਹ ਦੀ ਟੀਮ ਨੇ ਜਿੱਤਿਆ ਅਤੇ ਜਿਸ ਵਿੱਚ ਮਹਿੰਦਰਾ ਕਾਲਜ ਦੀ ਟੀਮ ਨੂੰ ਹੌਸਲਾ ਅਫ਼ਜ਼ਾਈ ਕਰਦਿਆਂ 90 ਹਜ਼ਾਰ ਰੁਪਏ ਇਨਾਮ ਵਜੋਂ ਦਿੱਤਾ ਗਿਆ ਅਤੇ ਦੂਸਰਾ ਸਥਾਨ ਭਵਾਨੀਗੜ੍ਹ ਦੀ ਟੀਮ ਨੂੰ 50ਹਜ਼ਾਰ ਰੁਪਏ ਇਨਾਮ ਤਰਫੋਂ ਅਤੇ ਇਸ ਸਮੇਤ ਤਰਫ਼ੋਂ ਕਬੂਲ ਹੋਈ ਅਤੇ ਇਸ ਮੁਕਾਬਲੇ ਵਿੱਚ ਬੈਸਟ ਡਾਂਸਰ ਵਜੋਂ ਭਵਾਨੀਗੜ੍ਹ ਦੀ ਟੀਮ ਦੇ ਦਲਵੀਰ ਸਿੰਘ ਵੱਲੋਂ ਬੈਸਟ ਡਾਂਸਰ ਦਾ ਖ਼ਿਤਾਬ ਜਿੱਤਿਆ ਗਿਆ ਅਤੇ ਹੋਏ ਇਸ ਮੁਕਾਬਲੇ ਸਬੰਧੀ ਭੰਗੜਾ ਕੋਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਤਿਆਰੀ ਉਨ੍ਹਾਂ ਵੱਲੋਂ ਸਿਰਫ਼ 20 ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਅਤੇ ਸਾਰੀ ਟੀਮ ਦੀ ਮਿਹਨਤ ਸਦਕਾ ਉਨ੍ਹਾਂ ਵੱਲੋਂ ਇਹ ਖਿਤਾਬ ਹਾਸਲ ਕੀਤਾ ਗਿਆ। ਇਸ ਖਿਤਾਬ ਦਾ ਦਰਜਾ ਪ੍ਰਾਪਤ ਕਰਨ ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਵਧਾਈ ਦੀ ਪਾਤਰ ਹੈ।

   
  
  ਮਨੋਰੰਜਨ


  LATEST UPDATES











  Advertisements