View Details << Back

ਸਰਕਾਰੀ ਹਾਈ ਸਕੂਲ ਬਲਿਆਲ ਵਿਖੇ ਸਲਾਨਾ ਸਮਾਰੋਹ ਆਯੋਜਿਤ

ਭਵਾਨੀਗੜ (ਗੁਰਵਿੰਦਰ ਸਿੰਘ) ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਧਿਆਪਕਾ ਮੈਡਮ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਬਾਲ ਮੇਲੇ ਅਤੇ ਸਕੂਲ ਦੇ ਸਲਾਨਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।ਹਲਕਾ ਸੰਗਰੂਰ ਦੇ ਐਮ ਐਲ ਏ ਮੈਡਮ ਨਰਿੰਦਰ ਕੌਰ ਭਰਾਜ ਜੀ ਦੇ ਸ਼ਰੀਕ-ਏ-ਹਯਾਤ ਸਰਦਾਰ ਮਨਦੀਪ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਰਹੇ।ਇਸ ਦੌਰਾਨ ਪਿੰਡ ਦੇ ਸਰਪੰਚ ਸਰਦਾਰ ਅਮਰੇਲ ਸਿੰਘ ਜੀ,ਪੰਚਾਇਤ ਮੈਂਬਰ ਸ. ਭੂਰਾ ਸਿੰਘ ਜੀ , ਸ. ਗੁਰਮੀਤ ਸਿੰਘ,ਸ. ਧੰਨਾ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰ ਸ਼ੇਰ ਸਿੰਘ ਅਤੇ ਕਸ਼ਮੀਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਸਕੂਲ ਦਾ ਸਲਾਨਾ ਮੈਗਜ਼ੀਨ 'ਪੂੰਗਰਦੀਆਂ ਕਲੀਆਂ' ਦੀ ਘੁੰਡ ਚੁਕਾਈ ਦੀ ਰਸਮ ਸਰਦਾਰ ਮਨਦੀਪ ਸਿੰਘ ਜੀ ਅਤੇ ਸਰਪੰਚ ਸਰਦਾਰ ਅਮਰੇਲ ਸਿੰਘ ਜੀ ਵੱਲੋਂ ਅਦਾ ਕੀਤੀ ਗਈ।ਵਿਦਿਆਰਥੀਆਂ ਵੱਲੋੰ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ।ਵਿੱਦਿਅਕ ਸੈਸ਼ਨ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਅਤੇ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਅਖੀਰ ਮੁੱਖ ਅਧਿਆਪਕਾ ਮੈਡਮ ਸ਼ੀਨੂੰ ਜੀ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕੀਤਾ ਗਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਹਰਵਿੰਦਰ ਕੌਰ, ਮੈਂਬਰ,ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements