View Details << Back

ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮ. ਸੰਗਰੂਰ ਵੱਲੋਂ 69ਵਾਂ ਸਹਿਕਾਰੀ ਸਪਤਾਹ ਮਨਾਇਆ ਗਿਆ

ਭਵਾਨੀਗੜ (ਗੁਰਵਿੰਦਰ ਸਿੰਘ)-ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮ. ਸੰਗਰੂਰ ਵੱਲੋਂ ਮਾਨਯੋਗ ਪ੍ਰਬੰਧਕ ਨਿਰਦੇਸ਼ਕ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “Financial Inclusion, Digitialization of PACS and Stregthening of Cooperative Database” ਦੇ ਵਿਸ਼ੇ ਉਪਰ ਬੈਂਕ ਦੀ ਬਰਾਂਚ ਨਦਾਮਪੁਰ ਵਿਖੇ 69ਵਾਂ ਸਹਿਕਾਰੀ ਸਪਤਾਹ ਮਨਾਇਆ ਗਿਆ। ਜਿਸ ਵਿੱਚ ਬੈਂਕ ਨਾਲ ਲੈਣ-ਦੇਣ ਕਰਨ ਵਾਲੇ ਲਗਭਗ 150 ਦੇ ਕਰੀਬ ਵਿਅਕਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਵਿੱਚ ਬੈਂਕ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸੀਟੀ, ਲੁਧਿਆਣਾ ਦੇ ਉੱਘੇ ਵਿਗਿਆਨੀ ਡਾ. ਬੂਟਾ ਸਿੰਘ ਰੁਮਾਣਾ (ਸੀਨੀਅਰ ਜ਼ਿਲ੍ਹਾ ਡਿਸਟ੍ਰਿਕਟ ਅਕਸਟੈਂਸ਼ਨ ਸਪੈਸ਼ਲਿਸਟ), ਡਾ. ਮਨਦੀਪ ਸਿੰਘ (ਡਿਪਟੀ ਡਾਇਰੈਕਟਰ ਕੇ. ਵੀ. ਕੇ.), ਡਾ. ਅਮਰਜੀਤ ਸਿੰਘ ਮਾਨ (ਸਮਾਜ ਸੇਵੀ ਅਤੇ ਆਰਗੈਨਿਕ ਫਾਰਮਰ) ਸਹਿਕਾਰੀ ਸਭਾਵਾਂ ਦੇ ਸੱਕਤਰ, ਕਮੇਟੀ ਮੈਂਬਰ, ਉੱਘੇ ਸਹਿਕਾਰੀ ਕਿਸਾਨ, ਸਹਿਕਾਰੀ ਸਭਾਵਾਂ ਦੇ ਮੈਂਬਰ, ਪੰਚ-ਸਰਪੰਚ ਸ਼ਾਮਲ ਹੋਏ ਇਸ ਸਮਾਰੋਹ ਵਿੱਚ ਬੈਂਕ ਵੱਲੋਂ ਵੱਖ-ਵੱਖ ਲੋਨ ਸਕੀਮਾਂ, ਅਮਾਨਤਾਂ ਦੀ ਸਕੀਮਾਂ ਅਤੇ ਇੰਨਸ਼ੋਰੈਂਸ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਫਲੈਂਟ ਵੰਡੇ ਗਏ। ਸਮਾਰੋਹ ਵਿੱਚ ਸ਼ਾਮਲ ਖੇਤੀਬਾੜੀ ਵਿਭਾਗ ਵੱਲੋਂ ਜਿਨਸਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਖੇਤੀਬਾੜੀ ਨਾਲ ਸੰਬੰਧਤ ਸਹਾਇਕ ਧੰਦਿਆਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਗਈ। ਡਾ. ਅਮਰਜੀਤ ਸਿੰਘ ਮਾਨ ਵੱਲੋਂ ਸਮਾਰੋਹ ਵਿੱਚ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਆ ਗਿਆ। ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਸੈਲਫ ਹੈਲਪ ਗਰੁੱਪਜ ਵੱਲੋਂ ਆਰਗੈਨਿਕ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ। ਬੈਂਕ ਅਧਿਕਾਰੀਆਂ ਵੱਲੋਂ ਇਸਤਰੀਆਂ ਲਈ ਚਲਾਈ ਜਾ ਰਹੀ ਜੇ. ਐਲ. ਜੀ. ਕਰਜਾ ਸਕੀਮ ਤਹਿਤ ਵੱਧ ਤੋਂ ਵੱਧ ਲਾਭ ਲੈਣ ਲਈ ਜਾਣਕਾਰੀ ਦਿੱਤੀ ਗਈ। ਸਮਾਗਮ ਵਿੱਚ ਬੈਂਕ ਵੱਲੋਂ ਸ਼੍ਰੀ ਹਰਵਿੰਦਰ ਸਿੰਘ ਢਿੱਲੋਂ (ਪ੍ਰਬੰਧਕ ਨਿਰਦੇਸ਼ਕ), ਰਮਿਤ ਸਿੰਗਲ (ਜ਼ਿਲ੍ਹਾ ਮੈਨੇਜਰ), ਗੁਰਮੇਲ ਸਿੰਘ (ਸੀਨੀਅਰ ਮੈਨੇਜਰ), ਸੋਰਵ ਬਾਂਸਲ (ਸੀਨੀਅਰ ਮੈਨੇਜਰ), ਮੰਨਿਦਰ ਵਾਲੀਆ (ਸੀਨੀਅਰ ਮੈਨੇਜਰ), ਜਗਜੀਤ ਸਿੰਘ (ਮੈਨੇਜਰ), ਹਰਵਿੰਦਰ ਕੌਰ (ਬਰਾਂਚ ਮੈਨੇਜਰ, ਬਰਾਂਚ ਨਦਾਮਪੁਰ), ਗੁਰਦੀਪ ਸਿੰਘ (ਸਹਾਇਕ ਮੈਨੇਜਰ), ਕੁੰਦਨ ਸਿੰਘ (ਸਹਾਇਕ ਮੈਨੇਜਰ), ਸਮਰਜੀਤ ਸਿੰਘ (ਅਕਾਊਟੈਂਟ) ਆਦਿ ਸਮਾਗਮ ਵਿੱਚ ਸ਼ਾਮਲ ਹੋਏ। ਸਾਰੇ ਮਹਿਮਾਨਾਂ ਦਾ ਮੰਹਿਦਰਪਾਲ, ਡਾਇਰੈਕਟਰ ਵੱਲੋਂ ਧੰਨਵਾਦ ਕੀਤੀ ਗਿਆ। ਬੈਂਕ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਪੰਤਵਤੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ।


   
  
  ਮਨੋਰੰਜਨ


  LATEST UPDATES











  Advertisements