View Details << Back

ਦੂਸਰਾ ਵਿਸ਼ਾਲ ਜਾਗਰਣ 3 ਦਿਸੰਬਰ ਨੂੰ ਦੁਰਗਾ ਮਾਤਾ ਮੰਦਰ ਭਵਾਨੀਗੜ ਚ
ਸ਼ਨੀਵਾਰ ਨੂੰ ਸਵੇਰੇ 9 ਵਜੇ ਨਿਸ਼ਾਨ ਯਾਤਰਾ ਹੋਵੇਗੀ ਸ਼ੁਰੂ: ਮੁਕੇਸ਼ ਚੋਧਰੀ

ਭਵਾਨੀਗੜ (ਗੁਰਵਿੰਦਰ ਸਿੰਘ) ਸ਼੍ਰੀ ਖਾਟੂ ਸ਼ਿਆਮ ਜੀ ਤੇ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਦੂਸਰਾ ਵਿਸ਼ਾਲ ਜਾਗਰਣ 3 ਦਿਸੰਬਰ 2022 ਨੂੰ ਸ੍ਰੀ ਦੁਰਗਾ ਮਾਤਾ ਮੰਦਰ ਦਸ਼ਮੇਸ ਨਗਰ ਭਵਾਨੀਗੜ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਓੁਸੇ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਨਿਸ਼ਾਨ ਯਾਤਰਾ ਭਵਾਨੀਗੜ ਦੇ ਵੱਖ ਵੱਖ ਥਾਵਾ ਚੋ ਹੁੰਦੀ ਹੋਈ ਮੁੜ ਦੁਰਗਾ ਮਾਤਾ ਮੰਦਰ ਦਸ਼ਮੇਸ ਨਗਰ ਵਿਖੇ ਸਮਾਪਤੀ ਹੋਵੇਗੀ ਇਸ ਓੁਪਰੰਤ ਸ਼ਾਮ 7 ਵਜੇ ਬਾਬਾ ਜੀ ਕਾ ਗੁਣਗਾਨ ਸੁਰੂ ਹੋਵੇਗਾ । ਇਸ ਜਾਗਰਣ ਵਿੱਚ ਭਜਨ ਗਾਇਕ:- ਮਾਸਟਰ ਹਰਸ਼ ਭਵਾਨੀਗੜ , ਸ਼ਿਆਮ ਲਾਡਲਾ ਪ੍ਰਿੰਸ ਗਰਗ ਚੁਲਕਣਾ ਧਾਮ ਵਾਲੇ, ਸਿੰਗਾਰ ਸੇਵਕ, ਲਲਿਤ ਸਿੰਗਲਾ ਬਰੇਟਾ ਵਾਲੇ, ਮਹੇਸ਼ ਮਿਊਜ਼ਿਕ ਗਰੁੱਪ ਸਿਰਸਾ, ਓੁਚੇਚੇ ਤੋਰ ਤੇ ਹਾਜਰੀ ਲਵਾਓੁਣਗੇ । ਇਸ ਦੇ ਨਾਲ ਹੀ ਸ਼੍ਰੀ ਸ਼ਿਆਮ ਬਾਲਾ ਜੀ ਟਰੱਸਟ ਭਵਾਨੀਗੜ ਦੇ ਸਮੂਹ ਅੋਹਦੇਦਾਰ ਸਹਿਬਾਨ ਤੋ ਇਲਾਵਾ ਮੁਕੇਸ਼ ਚੌਧਰੀ, ਰੋਹਿਤ ਕੁਮਾਰ, ਭੁਪਿੰਦਰ ਕੁਮਾਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਆਸ਼ੂ ਸੋਢੀ, ਬਿੰਦਰ, ਪਰਵੀਨ,ਅਭਿਸ਼ੇਕ, ਵਿਸ਼ਨੂੰ, ਰਿਸ਼ੂ ਕੁਮਾਰ, ਆਦਿ ਨੇ ਇਸ ਪ੍ਰੋਗਰਾਮ ਦੀ ਤਿਆਰੀ ਜੰਗੀ ਪੱਧਰ ਤੇ ਆਰੰਭ ਕੀਤੀ ਹੋਈ ਹੈ ਤੇ ਇਲਾਕਾ ਭਵਾਨੀਗੜ ਦੀਆਂ ਸਮੂਹ ਸੰਗਤਾਂ ਨੂੰ ਇਸ ਗੁਣਗਾਣ ਵਿੱਚ ਸਾਮਲ ਹੋਣ ਦੀ ਅਪੀਲ ਵੀ ਕੀਤੀ

   
  
  ਮਨੋਰੰਜਨ


  LATEST UPDATES











  Advertisements