View Details << Back

ਅਨਾਜ ਮੰਡੀ ਭਵਾਨੀਗੜ ਚ ਬਾਬੂ ਪ੍ਰਕਾਸ਼ ਚੰਦ ਗਰਗ ਦਾ ਹੋਇਆ ਸਨਮਾਨ
ਵੱਖ ਵੱਖ ਆਗੂਆਂ ਵਲੋ ਬਾਬੂ ਗਰਗ ਨੂੰ ਮੁੜ ਹਲਕਾ ਸੰਗਰੂਰ ਚ ਹੀ ਰਹਿਕੇ ਸੇਵਾ ਕਰਨ ਦੀ ਅਪੀਲ

ਭਵਾਨੀਗੜ (ਗੁਰਵਿੰਦਰ ਸਿੰਘ) ਸ਼੍ਰਮਣੀ ਅਕਾਲੀ ਦਲ ਬਾਦਲ ਵਲੋ ਪਾਰਟੀ ਦੀ ਅੇਡਵਾਇਜਰੀ ਕਮੇਟੀ ਦੇ ਮੈਬਰਾਂ ਦੇ ਅੇਲਾਨ ਮਗਰੋ ਇਲਾਕਾ ਭਵਾਨੀਗੜ ਦੇ ਅਕਾਲੀ ਵਰਕਰਾਂ ਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਬੋਰਡ ਵਿਚ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਬੋਰਡ ਦੇ ਮੈਬਰ ਬਣਾਏ ਜਾਣ ਤੋ ਬਾਅਦ ਇਲਾਕੇ ਦੇ ਆਗੂਆਂ ਤੇ ਵਰਕਰਾਂ ਵਲੋ ਬਾਬੂ ਪ੍ਰਕਾਸ ਚੰਦ ਗਰਗ ਦਾ ਅਨਾਜ ਮੰਡੀ ਭਵਾਨੀਗੜ ਵਿੱਚ ਸਨਮਾਨ ਸਮਾਰੋਹ ਰੱਖਿਆ ਗਿਆ । ਇਸ ਮੋਕੇ ਵੱਖ ਵੱਖ ਬੁਲਾਰਿਆ ਵਲੋ ਪਾਰਟੀ ਹਾਈਕਮਾਡ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਜਸਵਿੰਦਰ ਸਿੰਘ ਅਕੋਈ ਨੇ ਆਪਣੇ ਭਾਸਣ ਵਿੱਚ ਗਿਲਾ ਪ੍ਰਗਟ ਕਰਦਿਆਂ ਆਖਿਆ ਕਿ ਪਿਛਲੇ ਸਮੇ ਵਿਚ ਬਾਹਰਲੇ ਆਗੂਆਂ ਨੂੰ ਜਮੀਨੀ ਹਕੀਕਤਾ ਦਾ ਬਿਲਕੁਲ ਵੀ ਪਤਾ ਨਹੀ ਸੀ ਅਤੇ ਓੁਹਨਾ ਟਕਸਾਲੀ ਆਗੂਆਂ ਨੂੰ ਨਜਰ ਅੰਦਾਜ ਕੀਤਾ ਤੇ ਓੁਸੇ ਕਾਰਨ ਪਾਰਟੀ ਨੂੰ ਵੱਡਾ ਘਾਟਾ ਵੀ ਪਿਆ । ਯੂਥ ਆਗੂ ਗੋਲਡੀ ਤੂਰ ਨੇ ਕਿਹਾ ਕਿ ਜੇਕਰ ਬਾਬੂ ਗਰਗ ਮੁੜ ਹਲਕਾ ਸੰਗਰੂਰ ਚ ਸੇਵਾ ਕਰਨਗੇ ਤਾ ਠੀਕ ਨਹੀ ਤਾ ਓੁਹ ਵੀ ਕੁੱਝ ਨਾ ਕੁੱਝ ਸੋਚਣਗੇ। ਇਸ ਮੋਕੇ ਇਲਾਕੇ ਦੇ ਵੱਖ ਵੱਖ ਪਿੰਡਾ ਤੋ ਆਏ ਆਗੂਆਂ ਨੇ ਬਾਬੂ ਗਰਗ ਦਾ ਸਿਰੋਪਾ ਪਾਕੇ ਸਨਮਾਨ ਵੀ ਕੀਤਾ । ਬਾਬੂ ਗਰਗ ਨੇ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਓੁਹ ਮੁੜ ਹਲਕਾ ਸੰਗਰੂਰ ਚ ਸੇਵਾ ਕਰਨਗੇ ਤੇ ਪਾਰਟੀ ਦੀ ਮਜਬੂਤੀ ਲਈ ਹਰ ਹੰਭਲਾ ਮਾਰਨਗੇ

   
  
  ਮਨੋਰੰਜਨ


  LATEST UPDATES











  Advertisements