View Details << Back

ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਲਈ ਭਵਾਨੀਗੜ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਸਿੰਗਲਾ
ਗੁਰਦੀਪ ਸਿੰਘ ਘਰਾਚੋਂ ਦੀ ਮਜੂਦਗੀ ਹੇਠ ਭਵਾਨੀਗੜ੍ਹ ਵਿੱਚ ਭਰਮੀ ਇਕੱਤਰਤਾ

ਭਵਾਨੀਗੜ੍ਹ, 16 ਦਸੰਬਰ [ਯੁੁਵਰਾਜ ਹਸਨ]ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਭਾਰਤ ਜੋੜੋ ਪੈਦਲ ਯਾਤਰਾ ਦਾ ਪੰਜਾਬ ਵਿੱਚ ਸਵਾਗਤ ਕਰਨ ਦੀ ਤਿਆਰੀ ਲਈ ਅੱਜ ਇੱਥੇ ਗੁਰਦੀਪ ਸਿੰਘ ਘਰਾਚੋਂ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਨੀਤੀਆਂ ਖਿਲਾਫ ਅਵਾਜ ਬੁਲੰਦ ਕਰਨ ਲਈ ਪਾਰਟੀ ਆਗੂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਭਾਰਤ ਜੋੜੋ ਯਾਤਰਾ ਸਬੰਧੀ ਹਲਕਾ ਸੰਗਰੂਰ ਦੀ ਕੋਆਰਡੀਨੇਟਰ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੁੱਝ ਮਹੀਨਿਆਂ ਅੰਦਰ ਹੀ ਲੋਕਾਂ ਦਿਲਾਂ ਵਿੱਚੋਂ ਉਤਰ ਗਈ ਹੈ ਅਤੇ ਲੋਕ ਦੁਬਾਰਾ ਕਾਂਗਰਸ ਸਰਕਾਰ ਦੌਰਾਨ ਕੀਤੇ ਰਿਕਾਰਡ ਤੋੜ ਕੰਮਾਂ ਨੂੰ ਯਾਦ ਕਰਨ ਲੱਗ ਪਏ। ਇਸ ਮੌਕੇ ਵਰਿੰਦਰ ਮਿੱਤਲ, ਸਵਰਨ ਸਿੰਘ ਕੌਸਲਰ, ਗੁਰਪ੍ਰੀਤ ਕਧੋਲਾ , ਹਾਕੀ ਕੋਸਲਰ, ਬਿੱਟੂ ਖਾਨ, ਜਗਜੀਤ ਭੋਲਾ,ਗੋਗੀ ਨਰੈਣਗੜ੍ਹ, ਕਰਨ ਗਰਗ, ਰਣਜੀਤ ਸਿੰਘ ਤੂਰ,ਪ੍ਰਧਾਨ ਯੂਥ ਵਿੰਗ ਪ੍ਰਦੀਪ ਤੇਜਾ ,ਪ੍ਰਦੀਪ ਕੁਮਾਰ ਕੱਦ, ਬਲਵਿੰਦਰ ਸਿੰਘ ਘਾਬਦੀਆ, ਮਨਜੀਤ ਕੌਰ ਸਕਰੌਦੀ ਚੇਅਰਪਰਸਨ ਆਦਿ ਨੇ ਭਾਰਤ ਜੋੜੋ ਯਾਤਰਾ ਵਿੱਚ ਵਧ ਚੜਕੇ ਸ਼ਾਮਲ ਹੋਣ ਦਾ ਹੋਕਾ ਦਿੱਤਾ।

   
  
  ਮਨੋਰੰਜਨ


  LATEST UPDATES











  Advertisements