View Details << Back

ਛੋਟੇ ਸਾਹਿਬਜਾਦਿਆ ਦੀਆ ਲਾਸਾਨੀ ਸ਼ਹਾਦਤਾ ਸਾਨੂੰ ਸਦਾ ਹੀ ਹਲੂਣਾ ਦਿੰਦੀਆ ਰਹਿਣਗੀਆ
ਸ਼ਹੀਦੀ ਜੋੜ ਮੇਲ ਦੋਰਾਨ ਸ਼ਰਾਬ ਦੇ ਠੇਕੇ ਹੋਣ ਬੰਦ : ਗੁਰਭਾਗ ਸਿੰਘ

ਭਵਾਨੀਗੜ (ਯੁਵਰਾਜ ਹਸਨ) 20 ਦਸੰਬਰ ਤੋ 28 ਦਸੰਬਰ ਤੱਕ ਸੂਬਾ ਸਰਕਾਰ ਵਲੋ ਸ਼ਰਾਬ ਦੇ ਠੇਕਿਆ ਨੂੰ ਬੰਦ ਰੱਖਣਾ ਚਾਹੀਦਾ ਹੈ ਜਿਕਰਯੋਗ ਹੈ ਕਿ ਪੋਹ ਦੇ ਇਹਨਾ ਦਿਨਾ ਵਿਚ ਹਰ ਸਿੱਖ ਪਰਿਵਾਰ ਹੀ ਨਹੀ ਪੰਜਾਬ ਦਾ ਹਰ ਨਾਗਰਿਕ ਪਾਤਸਾਹੀ ਦਸਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆ ਦੀ ਅਦੁੱਤੀ ਲਾਸਾਨੀ ਸ਼ਹਾਦਤ ਦੇ ਵੈਰਾਗ ਵਿੱਚ ਗੁਰੂ ਘਰਾ ਚ ਨਮਸਤਕ ਹੁੰਦੀ ਹੈ । ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਗੁਰਭਾਗ ਸਿੰਘ ਨੇ ਇੱਕ ਵਿਸ਼ੇਸ ਗੱਲਬਾਤ ਕਰਦਿਆ ਕੀਤੇ। ਗੱਲਬਾਤ ਦੋਰਾਨ ਇਸ ਸਾਕੇ ਨੂੰ ਯਾਦ ਕਰਦਿਆ ਓੁਹਨਾ ਦੱਸਿਆ ਕਿ ਵੀਹ ਦਸੰਬਰ ਭਾਵ ਛੇ ਪੋਹ ਨੂੰ ਗੁਰੂ ਸਾਹਿਬ ਨੇ ਆਨੰਦ ਪੁਰ ਦਾ ਕਿਲਾ ਛੱਡਿਆ. ਸੱਤ ਪੋਹ ਨੂੰ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ.ਅੱਠ ਪੋਹ ਨੂੰ ਵੱਡੇ ਸਹਿਬਜਾਦਿਆ ਦੀ ਸ਼ਹਾਦਤ.ਨੋ ਪੋਹ ਨੂੰ ਚਮਕੋਰ ਦੀ ਗੜੀ ਚ ਬਾਕੀ ਸਿੰਘਾ ਦੀ ਸਹਾਦਤ.ਦਸ ਪੋਹ ਨੂੰ ਦੇਹਾ ਦੇ ਸੰਸਕਾਰ.ਗਿਆਰਾ ਅਤੇ ਬਾਰਾ ਪੋਹ ਨੂੰ ਛੋਟੇ ਸਾਹਿਬਜਾਦਿਆ ਦੀਆ ਠੰਡੇ ਬੁਰਜ ਚ ਰਾਤਾ ਤੇ ਸੂਬੇ ਦੀ ਕਚਿਹਰੀ.ਤੇਰਾ ਪੋਹ ਨੂੰ ਛੋਟੇ ਸਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਅਤੇ ਚੋਦਾ ਪੋਹ ਭਾਵ ਅਠਾਈ ਦਸੰਬਰ ਨੂੰ ਛੋਟੇ ਸਾਹਿਬਜਾਦਿਆ ਦਾ ਸੰਸਕਾਰ ਸਿੱਖ ਕੋਮ ਨੂੰ ਸਦਾ ਹੀ ਹਲੂਣਾ ਦਿੰਦਾ ਰਹੂ । ਓੁਹਨਾ ਅਪੀਲ ਕੀਤੀ ਕਿ ਇਹਨਾ ਦਿਨਾ ਵਿੱਚ ਹਰ ਵਿਅਕਤੀ ਗੁਰਦੁਆਰਾ ਸਾਹਿਬ ਚ ਨਮਸਤਕ ਹੋਵੇ ਤੇ ਨੋਜਵਾਨ ਪੀੜੀ ਨਸਿਆ ਦਾ ਤਿਆਗ ਕਰੇ।

   
  
  ਮਨੋਰੰਜਨ


  LATEST UPDATES











  Advertisements