View Details << Back

ਛੋਟੇ ਸਾਹਿਬਜ਼ਾਦੀਆ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਗੇਟ ਪਿੰਡ ਝਨੇੜੀ
ਭਾਈ ਰਣਜੀਤ ਸਿੰਘ ਜੀ ਵਲੋ ਕੀਤਾ ਉਦਘਾਟਨ

ਭਵਾਨੀਗੜ੍ਹ 21 ਦਸੰਬਰ(ਯੁਵਰਾਜ ਹਸਨ) ਜਿਥੇ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਹਿਬਜਾਦੇ ਅਤੇ ਮਾਤਾ ਗੂਜਰੀ ਜੀ ਦੀ ਯਾਦ ਨੂੰ ਸਮਰਪਿਤ ਵੱਖ-ਵੱਖ ਉਪਰਾਲੇ ਕਿਤੇ ਜਾਦੇ ਹਨ । ਉਹਥੇ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋ ਗੁਰਬਾਨੀ ਦਾ ਪਾਠ ਅਤੇ ਲੰਗਰ ਲਗਾਏ ਜਾਦੇ ਹਨ ।ਉਥੇ ਹੀ ਪਿੰਡ ਝਨੇੜੀ ਦੀ ਸੰਗਤ ਵਲੋ ਰੱਲ ਮਿਲ ਕਿ ਵੱਖਰਾ ਊਪਰਾਲਾ ਕਿੱਤਾ ਗਿਆ ਪਿੰਡ ਦੀ ਪੰਚਾਇਤ ਅਤੇ ਨਗਰ ਵਾਸੀਆ ਵਲੋ ਇਕੱਠੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੂਜਰੀ ਜੀ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਗੇਟ ਬਣਾਇਆ ਗਿਆ ਇਸ ਮੋਕੇ ਨਗਰ ਵਾਸੀਆ ਵਲੋ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਿੱਤੀ ਗਈ ।ਇਸ ਮੋਕੇ ਢਾਢੀ ਸਿੰਘਾ ਵਲੋ ਸਿੱਖ ਇਤਿਹਾਸ ਸੁਣਾਇਆ ਗਿਆ। ਇਸ ਮੋਕੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਭਾਈ ਕਰਨੈਲ ਸਿੰਘ ਪੰਜੋਲੀ ਜਰਨਲ ਸਕੱਤਰ ਵਲੋ ਉਸ ਸਮੇ ਦਾ ਸਖੇਪ ਵਿਚ ਇਤਿਹਾਸ ਦੱਸਿਆ ਅਤੇ ਪਿੰਡ ਵਾਲਿਆ ਦੇ ਇਸ ਚੰਗੇ ਉਪਰਾਲੇ ਦਾ ਸ਼ਲਾਘਾ ਕਰਦਿਆ ਕਿੱਹਾ ਗਿਆ ਕਿ ਇਹੋ ਜਹੇ ਉਪਰਾਲੇ ਕਰਨੇ ਚਾਹਿਦੇ ਹਨ ਤਾ ਜੋ ਨਵੇ ਬੱਚਿਆ ਨੂੰ ਵੀ ਪੱਤਾ ਲੱਗੇ ਕਿ ਕਿਸ ਤਰਾ ਸਿੱਖ ਧਰਮ ਦੇ ਯੋਧਿਆ ਵਲੋ ਧਰਮ ਲਈ ਕੁਰਬਾਨੀਆ ਦਿੱਤੀਆ ਗਈਆ ਹਨ। ਅਤੇ ਇਸ ਤਰਾ ਦੇ ਚੰਗੇ ਉਪਰਾਲੇ ਕਰਨੇ ਚਾਹਿਦੇ ਹਨ। ਇਸ ਮੋਕੇ ਪਿੰਡ ਝਨੇੜੀ ਦੇ ਸਰਪੰਚ ਬੀਬੀ ਕਰਮਜੀਤ ਕੌਰ ਅਤੇ ਸੀਨੀਅਰ ਅਕਾਲੀ ਆਗੂ ਮੇਜਰ ਸਿੰਘ ਝਨੇੜੀ ਅਤੇ ਪੰਚਾਇਤ ਮੈਂਬਰ ਕੁਲਵਿੰਦਰ ਕੌਰ ,ਪਰਮਜੀਤ ਕੌਰ, ਤੇਜ ਕੌਰ, ਕਰਨੈਲ ਕੌਰ, ਕਰਮਜੀਤ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ,ਗੁਰਦੀਪ ਕੁਮਾਰ ਤੋ ਇਲਾਵਾ ਹੋਰ ਵਡੀ ਗਿਣਤੀ ਵਿੱਚ ਨਗਰ ਵਾਸੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements