View Details << Back

ਮੇਨ ਬਜਾਰ ਭਵਾਨੀਗੜ੍ਹ ਵਿੱਚ ਬਾਥਰੂਮ ਦੀ ਮੰਗ
ਸਾਬਕਾ ਕੌਂਸਲਰ ਗੋਲਡੀ ਤੂਰ ਦੀ ਅਗਵਾਈ ਹੇਠ ਦਿੱਤਾ ਮੰਗ ਪੱਤਰ

ਭਵਾਨੀਗੜ੍ਹ (ਯੁਵਰਾਜ ਹਸਨ) ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਅਤੇ ਸਾਬਕਾ ਕੋਸਲਰ ਗੋਲਡੀ ਤੂਰ ਵੱਲੋਂ ਮੇਨ ਬਾਜ਼ਾਰ ਦੇ ਦੁਕਾਨਦਾਰਾ ਨਾਲ ਮਿਲਕੇ ਬਜਾਰ ਵਿਚ ਕੋਈ ਵੀ ਬਾਥਰੂਮ ਨਾ ਹੋਣ ਦਾ ਮੁੱਦਾ ਗਰਮ ਕਰ ਦਿੱਤਾ ਗਿਆ। ਮੇਨ ਬਜਾਰ ਵਿੱਚ ਗੱਲਬਾਤ ਕਰਦਿਆਂ ਦੁਕਾਨਦਾਰਾ ਵੱਲੋਂ ਬਾਥਰੂਮ ਨਾ ਹੋਣ ਕਰਕੇ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ ਕਿ ਮੇਨ ਬਜ਼ਾਰ ਵਿੱਚ ਕੋਈ ਵੀ ਬਾਥਰੂਮ ਨਹੀਂ ਹੈ ਹਾਲਾਕਿ ਪਹਿਲਾ ਇੱਕ ਬਾਥਰੂਮ ਹੋਇਆ ਕਰਦਾ ਸੀ ਪਰ ਜਦੋ ਪੁਰਾਣੀ ਨਗਰ ਕੋਸਲ ਇਥੋ ਤਬਦੀਲ ਹੋਈ ਤਾ ਸਭ ਕੁੱਝ ਪਲੇਨ ਕਰਕੇ ਇਸ ਥਾ ਤੇ ਪਾਰਕਿੰਗ ਬਣਾ ਦਿੱਤੀ ਗਈ ਓੁਹਨਾ ਦੋਸ ਲਾਏ ਕਿ ਪਾਰਕਿੰਗ ਬਣਾਓੁਣ ਵੇਲੇ ਨਕਸ਼ੇ ਵਿਚ ਬਾਥਰੂਮ ਦਿਖਾਇਆ ਗਿਆ ਸੀ ਪਰ ਪਾਰਕਿੰਗ ਬਣਨ ਓੁਪਰੰਤ ਪਤਾ ਨਹੀ ਬਾਥਰੂਮ ਕਿਓ ਨਹੀ ਬਣਾਇਆ ।ਦੁਕਾਨਦਾਰਾ ਨੇ ਦੱਸਿਆ ਕਿ ਬਜਾਰ ਵਿਚ ਬਾਥਰੂਮ ਨਾ ਹੋਣ ਕਾਰਨ ਉਨ੍ਹਾਂ ਨੂੰ ਅਤੇ ਗਾਹਕਾਂ ਨੂੰ ਵੀ ਬੜੀ ਮੁਸ਼ਕਿਲਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਓੁਹਨਾ ਅੱਗੇ ਦੱਸਿਆ ਕਿ ਡੰਗਰਾਂ ਵਾਲੇ ਹਸਪਤਾਲ ਦੇ ਸਾਹਮਣੇ ਇੱਕ ਬਾਥ ਰੂਮ ਬਣਾਇਆ ਤਾਂ ਸੀ ਪਰ ਉਥੇ ਕੋਈ ਵੀ ਪਾਣੀ ਦੀ ਅਤੇ ਸਫਾਈ ਦੀ ਸਹੂਲਤ ਨਹੀਂ ਹੈ ਇਸ ਮੌਕੇ ਗੋਲਡੀ ਤੂਰ ਵੱਲੋਂ ਸਾਬਕਾ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਵੀ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਨਕਸ਼ੇ ਵਿੱਚ ਬਾਥਰੂਮ ਵੀ ਦਰਸਾਇਆ ਗਿਆ ਸੀ ਲੇਕਿਨ ਕੰਮ ਪੂਰਾ ਹੋਣ ਤੋਂ ਬਾਅਦ ਬਾਥਰੂਮ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਗੋਲਡੀ ਤੂਰ ਅਤੇ ਬਜ਼ਾਰ ਦੇ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੇ ਈ.ਉ ਦੇ ਨਾ ਇੱਕ ਮੰਗ ਪੱਤਰ ਈ ਓ ਸਾਹਿਬ ਦੇ ਮੋਜੂਦ ਨਾ ਹੋਣ ਕਾਰਨ ਮੰਗ ਪੱਤਰ ਮਜੂਦਾ ਕੋਸਲ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਸੌਂਪਿਆ ਗਿਆ। ਇਸ ਮੋਕੇ ਡੰਗਰਾ ਵਾਲੇ ਹਸਪਤਾਲ ਦੇ ਨੇੜੇ ਰਹਿੰਦੇ ਲੋਕਾ ਵੀ ਮੰਗ ਕੀਤੀ ਕਿ ਇਥੇ ਸਾਫ ਸਫਾਈ ਦਾ ਓੁਚਿਤ ਪ੍ਰਬੰਧ ਕੀਤਾ ਜਾਵੇ।

   
  
  ਮਨੋਰੰਜਨ


  LATEST UPDATES











  Advertisements