View Details << Back

ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਵਲੋ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਲੰਗਰ
ਸੁਖਮਨੀ ਸਾਹਿਬ ਜੀ ਦੇ ਪਾਠਾ ਤੋ ਓੁਪਰੰਤ ਚਾਹ ਪਕੋੜਿਆ ਦਾ ਲੰਗਰ

ਭਵਾਨੀਗੜ (ਯੁਵਰਾਜ ਹਸਨ) ਪਾਤਸਾਹੀ ਦਸਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜਾਦਿਆ ਅਤੇ ਮਾਤਾ ਗੁਜਰ ਕੋਰ ਜੀ ਦੀ ਅਦੁੱਤੀ ਲਸਾਨੀ ਸ਼ਹਾਦਤ ਨੂੰ ਸਿੱਜਦਾ ਕਰਦਿਆ ਬਿਤੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਵਲੋ ਨਵੇ ਬੱਸ ਅੱਡੇ ਦੇ ਸਾਹਮਣੇ ਵੈਬਟੈਕ ਕੰਪਿਓੁਟਰ ਸੈਟਰ ਵਾਲਵ ਦਫਤਰ ਵਿਚ ਸੁਖਮਨੀ ਸਾਹਿਬ ਜੀ ਦੇ ਪਾਠਾ ਕਰਨ ਓੁਪਰੰਤ ਸੰਗਤਾ ਲਈ ਚਾਹ ਬਰੈਡ ਅਤੇ ਪਕੋੜਿਆ ਦਾ ਲੰਗਰ ਲਾਇਆ ਗਿਆ । ਇਸ ਮੋਕੇ ਸਤਨਾਮ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿ ਵਾਹੇਗੁਰੂ ਜੀ ਦੀ ਕਿਰਪਾ ਹੈ ਕਿ ਮੋਦੀਖਾਨੇ ਵਿਚ ਬੈਡ.ਸੋਫੇ ਅਤੇ ਇਲੈਕਟ੍ਰੋਨਿਕਸ ਦਾ ਸਮਾਨ ਅਸੀ ਬਜਾਰ ਨਾਲੋ ਘੱਟ ਰੇਟਾ ਤੇ ਵੇਚਦੇ ਹਾ ਤੇ ਬਾਬਾ ਨਾਨਕ ਜੀ ਦਾ ਹੱਥ ਓੁਹਨਾ ਦੇ ਪਰਿਵਾਰ ਤੇ ਬਣਿਆ ਹੋਇਆ ਹੈ ਓੁਹਨਾ ਵਾਹੇਗੁਰੂ ਦਾ ਧੰਨਵਾਦ ਕਰਦਿਆ ਖੁਸੀ ਸਾਝੀ ਕੀਤੀ ਕਿ ਓੁਹਨਾ ਵਲੋ ਇਸੇ ਦਫਤਰ ਵਿਚ ਵਿਦੇਸ਼ ਜਾਣ ਵਾਲੇ ਨੋਜਵਾਨਾ ਨੂੰ ਹੁਣ ਪੀਟੀਈ ਕਰਨ ਲਈ ਪਟਿਆਲਾ ਸੰਗਰੂਰ ਤੇ ਚੰਡੀਗੜ ਜਾਣ ਦੀ ਲੋੜ ਨਹੀ ਪਵੇਗੀ ਕਿਓੁਕਿ ਓੁਹਨਾ ਵਲੋ ਵੀ ਵਿਦੇਸ਼ ਜਾਣ ਦੇ ਚਾਹਵਾਨ ਨੋਜਵਾਨਾ ਲਈ ਪੀਟੀਈ ਦੀਆ ਕਲਾਸਾ ਸ਼ੁਰੂ ਕਰਵਾ ਦਿੱਤੀਆ ਹਨ । ਓੁਹਨਾ ਕਿਹਾ ਕਿ ਪਾਤਸਾਹੀ ਦਸਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜਾਦਿਆ ਅਤੇ ਮਾਤਾ ਗੁਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਸਾਨੂੰ ਜੋ ਸਿੱਖਿਆ ਦਿੰਦੀ ਹੈ ਨੂੰ ਨਵੀ ਨੋਜਵਾਨ ਪੀੜੀ ਸਦਾ ਦਿਲ ਵਿਚ ਰੱਖੇ ਤੇ ਸਦਾ ਬੁਰਾਈ ਖਿਲਾਫ ਡਟਣ ਦੀ ਹਿੰਮਤ ਤੇ ਹੋਸਲਾ ਸਾਡੀ ਪੀੜੀ ਨੁੰ ਮਿਲਦਾ ਰਹੇ। ਓੁਹਨਾ ਆਖਿਆ ਕਿ ਓੁਹ ਹਰ ਸਾਲ ਸ਼ਹੀਦੀ ਜੋੜ ਮੇਲ ਦੇ ਦਿਨਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਲੈਦੇ ਆਏ ਹਨ ਤੇ ਇਸ ਵਾਰ ਓੁਹਨਾ ਦੇ ਧਰਮ ਪਤਨੀ ਬੇਟੀ ਅਤੇ ਬੇਟੇ ਵਲੋ ਸਹਿਬਜਾਦਿਆ ਨੂੰ ਸਮਰਪਿਤ ਲੰਗਰ ਲਗਾਓੁਣ ਦੀ ਇੱਛਾ ਬਣੀ ਤੇ ਅੱਜ ਓੁਹਨਾ ਨੂੰ ਲੰਗਰ ਲਗਾਕੇ ਦਿੱਲੀ ਸਕੂਨ ਮਿਲਿਆ ਹੈ ।

   
  
  ਮਨੋਰੰਜਨ


  LATEST UPDATES











  Advertisements