View Details << Back

ਗੈਸ ਏਜੰਸੀ ਦੇ ਮੈਨੇਜਰ ਤੋ ਕਰੀਬ ਪੋਣੇ ਅੱਠ ਲੱਖ ਦੀ ਲੁੁੱਟ

ਭਵਾਨੀਗੜ੍ਹ, 5 ਜਨਵਰੀ (ਯੁਵਰਾਜ ਹਸਨ)- ਸ਼ਹਿਰ 'ਚੋੰ ਵੀਰਵਾਰ ਰਾਤ ਅਣਪਛਾਤੇ ਚਾਰ ਨਕਾਬਪੋਸ਼ ਵਿਅਕਤੀ ਭਵਾਨੀਗੜ੍ਹ ਗੈਸ ਏਜੰਸੀ ਦੇ ਮੈਨੇਜਰ ਕੋਲੋੰ ਕਰੀਬ 7.95 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਐਸ.ਪੀ. ਸੰਗਰੂਰ ਮਨਪ੍ਰੀਤ ਸਿੰਘ ਸਮੇਤ ਡੀ.ਐਸ.ਪੀ. (ਹੈੱਡ ਕੁਆਰਟਰ) ਰੁਪਿੰਦਰ ਕੌਰ ਅਤੇ ਥਾਣਾ ਮੁਖੀ ਭਵਾਨੀਗੜ੍ਹ ਪ੍ਰਤੀਕ ਜਿੰਦਲ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੈਸ ਏਜੰਸੀ ਦੇ ਮਾਲਕ ਚਰਨਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਮੈਨੇਜਰ ਤਲਵਿੰਦਰ ਸਿੰਘ ਅੱਜ ਦੇਰ ਸ਼ਾਮ ਕਰੀਬ 8 ਵਜੇ ਜਦੋੰ ਗੈਸ ਏਜੰਸੀ 'ਚ ਬੈਠਾ ਸੀ ਤਾਂ ਮੋਟਰਸਾਇਕਲ 'ਤੇ ਆਏ 4 ਨਕਾਬਪੋਸ਼ ਵਿਅਕਤੀਆਂ 'ਚੋੰ 3 ਵਿਅਕਤੀ ਗੈਸ ਏਜੰਸੀ 'ਚ ਦਾਖਲ ਹੋ ਗਏ ਜਿਨ੍ਹਾਂ ਕੋਲ ਹਥਿਆਰ ਵੀ ਸਨ ਨੇ ਮੈਨੇਜਰ ਨੂੰ ਧਮਕਾਉੰਦਿਆ ਆਖਿਆ ਕਿ ਤੂੰ ਆਪਣਾ ਨੁਕਸਾਨ ਨਾ ਕਰਵਾ ਲਈ ਜੋ ਤੇਰੇ ਕੋਲ ਹੈ ਕੱਢ ਦੇ ਤਾਂ ਮੈਨੇਜਰ ਡਰ ਗਿਆ ਤਾਂ ਇਸ ਦੌਰਾਨ ਲੁੱਟੇਰਿਆਂ ਨੇ ਫਰੋਲਾ ਫਰਾਲੀ ਕਰਦਿਆਂ ਗੱਲੇ 'ਚੋੰ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ। ਮੈਨੇਜਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਲੁੱਟੇਰਿਆਂ ਕੋਲ ਤੇਜ ਧਾਰ ਹਥਿਆਰ ਸਨ ਤੇ ਲੁੱਟੇਰੇ ਗੈਸ ਏਜੰਸੀ 'ਚੋੰ ਕਰੀਬ 7.95 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸ਼ਹਿਰ 'ਚ ਵਾਪਰੀ ਇਸ ਲੁੱਟ ਦੀ ਘਟਨਾ ਤੋੰ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।

   
  
  ਮਨੋਰੰਜਨ


  LATEST UPDATES











  Advertisements