View Details << Back

ਪੀਰ ਸਯਦ ਖ਼ਾਨ ਭਵਾਨੀਗੜ੍ਹ ਵਿਖੇ ਸਾਲਾਨਾ ਉਰਸ ਮਨਾਇਆ

ਭਵਾਨੀਗੜ੍ਹ (ਯੁਵਰਾਜ ਹਸਨ) ਜਿੱਥੇ ਕੇ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਵੱਖ ਵੱਖ ਧਾਰਮਿਕ ਅਸਥਾਨਾਂ ਉਤੇ ਉਪਰਾਲੇ ਕੀਤੇ ਜਾਦੇ ਹਨ ਉਥੇ ਹੀ ਅੱਜ ਬਾਬਾ ਪੀਰ ਭਵਾਨੀਗੜ੍ਹ ਵਿੱਖੇ ਨਵੇਂ ਸਾਲ ਦੇ ਪਹਿਲੇ ਵੀਰਵਾਰ ਨੂੰ ਮੁੱਖ ਰੱਖਦਿਆਂ ਗੱਦੀ ਨਸ਼ੀਨ ਬਾਬਾ ਭੋਲਾ ਖਾਣ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਬਾਬਾ ਪੀਰ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਨਗਰ ਵਾਸੀ ਆਪਣੇ ਪਰਵਾਰਾਂ ਨਾਲ ਨਮਸਤਕ ਹੋਏ ਅਤੇ ਲੰਗਰ ਛੱਕੇ । ਇਸ ਮੌਕੇ ਗੱਦੀਨਸ਼ੀਨ ਬਾਬਾ ਭੋਲਾ ਖਾਣ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਸਾਲ ਦੇ ਪਹਿਲੇ ਵੀਰਵਾਰ ਨੂੰ ਬਾਬਾ ਪੀਰ ਵਿਖੇ ਨਗਰ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਦਰਗਾਹ ਉੱਤੇ ਹੋਣ ਵਾਲੇ ਸਮਾਗਮਾਂ ਵਿਚ ਸ਼ਹਿਰ ਨਿਵਾਸੀ ਪੂਰਾ ਸਹਿਯੋਗ ਦਿੰਦੇ ਹਨ ਅਤੇ ਅੱਜ ਵੀ ਵੱਧ ਚੜ੍ਹ ਕੇ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਹੈ ਇਸ ਮੌਕੇ ਉਨ੍ਹਾਂ ਦੱਸਿਆ ਕਿ ਛੋਲੇ ਪੂਰੀਆਂ ਅਤੇ ਮਿੱਠੇ ਵਿਚ ਖੀਰ ਦਾ ਲੰਗਰ ਲਗਾਇਆ ਗਿਆ ਹੈ ਅਤੇ ਦੱਸਿਆ ਕਿ ਬਾਬਾ ਪੀਰ ਭਵਾਨੀਗੜ੍ਹ ਵਿਖੇ ਹਰ ਵਰਗ ਤੇ ਸ਼ਰਧਾਲੂ ਨਮਸਤਕ ਹੁੰਦੇ ਹਨ ਅਤੇ ਗੱਦੀ ਨਸ਼ੀਨ ਬਾਬਾ ਭੋਲਾ ਖਾਣ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

   
  
  ਮਨੋਰੰਜਨ


  LATEST UPDATES











  Advertisements