View Details << Back

ਚਾਈਨਾ ਡੋਰ ਨੂੰ ਲੈ ਕੇ ਭਵਾਨੀਗੜ ਦਾ ਪ੍ਰਸ਼ਾਸਨ ਹੋਇਆ ਸਖ਼ਤ
DSP ਅਤੇ SDM ਦੀ ਅਗਵਾਈ ਚ ਸ਼ਹਿਰ ਵਿਚ ਫਲੈਗ ਮਾਰਚ

ਭਵਾਨੀਗੜ੍ਹ(ਯੁਵਰਾਜ ਹਸਨ) ਅੱਜ ਭਵਾਨੀਗੜ੍ਹ ਵਿਖੇ ਐਸ ਐਸ ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਮੋਹਿਤ ਅੱਗਰਵਾਲ ਨਾਲ ਐਸ ਡੀ ਐੱਮ ਵਨੀਤ ਗਰਗ ਵੱਲੋਂ ਥਾਣਾ ਭਵਾਨੀਗੜ ਦੇ ਮੁੱਖੀ ਪ੍ਰਤੀਕ ਜਿੰਦਲ ਅਤੇ ਪੂਰੀ ਟੀਮ ਨਾਲ ਭਵਾਨੀਗੜ੍ਹ ਦੇ ਮੇਨ ਬਜ਼ਾਰ ਵਿੱਚ ਪਤੰਗ ਡੋਰ ਵੇਚ ਰਹੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਇਸ ਮੌਕੇ ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਚਾਈਨਾ ਡੋਰ ਵੇਚੀ ਨਾ ਜਾਵੇ ਜੇਕਰ ਕਿਸੇ ਵੀ ਪਤੰਗ ਡੋਰ ਵੇਚਣ ਵਾਲੇ ਚਾਈਨਾ ਡੋਰ ਵੇਚਦੇ ਫੜੇ ਗਏ ਤਾ ਉਸ ਦੁਕਾਨਦਾਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਗੱਲਬਾਤ ਕਰਦਿਆ ਡੀਅੇਸਪੀ ਅਤੇ ਅੇਸ ਡੀ ਅੇਮ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਭਵਾਨੀਗੜ੍ਹ ਚਾਈਨਾ ਡੋਰ ਵੇਚਣ ਵਾਲਿਆਂ ਉੱਤੇ ਪੂਰੀ ਸਖ਼ਤਾਈ ਕੀਤੀ ਗਈ ਹੈ ਅਤੇ ਪਤੰਗ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਚਾਈਨਾ ਡੋਰ ਨਾ ਵੇਚੀ ਜਾਵੇ ਇਸ ਮੌਕੇ ਡੀਐਸਪੀ ਭਵਾਨੀਗੜ੍ਹ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਇੱਕ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਓੁਹਨਾ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਜੋ ਚਾਈਨਾ ਡੋਰ ਨਾਲ ਕਿਸੇ ਵੀ ਤਰ੍ਹਾਂ ਦੀ ਦੁਰ ਘਟਨਾ ਨਾ ਵਾਪਰੇ।

   
  
  ਮਨੋਰੰਜਨ


  LATEST UPDATES











  Advertisements