View Details << Back

ਹੈਰੀਟੇਜ ਸਕੂਲ ਵਿਚ ਲੋਹੜੀ ਮਨਾਈ

ਭਵਾਨੀਗੜ੍ਹ, 13 ਜਨਵਰੀ (ਯੁਵਰਾਜ ਹਸਨ) : ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੁਰਾਣੀ ਰਵਾਇਤ ਵਿੱਚ ਇੱਕ ਨੱਗ ਹੋਰ ਜੋੜਦਿਆਂ ਮੁੰਡਿਆਂ ਦੇ ਨਾਲ਼ - ਨਾਲ਼ ਕੁੜੀਆਂ ਦੀ ਵੀ ਲੋਹੜੀ ਮਨਾਉਣ ਲਈ ਪ੍ਰੇਰਿਤ ਕੀਤਾ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ਼ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਲੋਹੜੀ ਬਾਲ ਕੇ ਤਿਲਾਂ ਦੀ ਅਹੂਤੀ ਦਿੰਦਿਆਂ " ਇੱਸਰ ਆਏ ਦਲਿੱਦਰ ਜਾਏ ' ਕਥਨ ਨਾਲ ਚੜ੍ਹੇ ਨਵੇਂ ਵਰ੍ਹੇ ਲਈ ਸ਼ੁਭ ਕਾਮਨਾਵਾਂ ਦੀ ਪ੍ਰਾਰਥਨਾ ਕੀਤੀ ਅਤੇ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੇ ਸ਼ੁਭ ਦਿਹਾੜਿਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ।

   
  
  ਮਨੋਰੰਜਨ


  LATEST UPDATES











  Advertisements