View Details << Back

ਕੋਸਲ ਪ੍ਰਧਾਨ ਬੀਬਾ ਘਾਬਦੀਆ ਵਲੋ ਕੋਸਲਰਾ ਨਾਲ ਮੀਟਿੰਗ
ਬੀਬਾ ਨੇ ਦੋਸ਼ ਨਕਾਰੇ.ਜਾਚ ਹੁੰਦੀ ਹੈ ਤਾ ਹਰ ਤਰਾ ਦਾ ਕਰਾਗੇ ਸਹਿਯੋਗ : ਸੁਖਜੀਤ ਕੋਰ

ਭਵਾਨੀਗੜ੍ਹ, 17 ਜਨਵਰੀ (ਯੁਵਰਾਜ ਹਸਨ)- ਨਗਰ ਕੌਂਸਲ ਭਵਾਨੀਗੜ੍ਹ ਵਿਚ ਮੌਜੂਦਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਵੱਲੋਂ ਅੱਠ ਕੋਸਲਰਾ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਸ਼ਹਿਰ ਵਿਚ ਵਿਕਾਸ ਕਾਰਜਾ ਨੂੰ ਲੈਕੇ ਚਰਚਾ ਕੀਤੀ ਗਈ । ਇਸ ਮੋਕੇ ਪੱਤਰਕਾਰਾਂ ਨਾਲ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸਹਿਰ ਅਤੇ ਸ਼ੋਸਲ ਮੀਡੀਆ ਤੇ ਕਈ ਤਰਾ ਦੇ ਚਰਚੇ ਹੁੰਦੇ ਰਹੇ ਜਿਸ ਕਾਰਨ ਓੁਹਨਾ ਇਕੱਰਤਾ ਕੀਤੀ ਓੁਹਨਾ ਦੱਸਿਆ ਕਿ ਓੁਹਨਾ ਨੂੰ ਨੋ ਕੋਸਲਰਾ ਦਾ ਪੂਰਨ ਸਮਰਥਨ ਮਿਲ ਰਿਹਾ ਹੈ । ਉਨ੍ਹਾਂ ਵਲੋਂ ਅੱਜ ਮੀਟਿੰਗ ਵਿਚ ਸਹਿਰ ਦੇ ਵਿਕਾਸ ਕਾਰਜ ਵਿੱਚ ਤੇਜ਼ੀ ਲਿਆਓੁਣ ਸੰਬੰਧੀ ਮੀਟਿੰਗ ਕੀਤੀ ਹੈ ਓੁਹਨਾ ਦੱਸਿਆ ਕਿ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਵੀ ਪਿਛਲੇ ਸਮੇ ਨਗਰ ਕੋਸਲ ਦੇ ਸਮੂਹ ਕੋਸਲਰਾ ਨਾਲ ਮੀਟਿੰਗ ਕੀਤੀ ਗਈ ਸੀ ਤੇ ਵਿਕਾਸ ਕਾਰਜਾ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ । ਓੁਹਨਾ ਦੱਸਿਆ ਕਿ ਸਰਕਾਰ ਅਤੇ ਕੋਸਲ ਦੇ ਸਮੂਹ ਕੋਸਲਰਾ ਵਿਚ ਪੂਰਾ ਤਾਲਮੇਲ ਬਣਿਆ ਹੋਇਆ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਵਿ ਦਿੱਕਤ ਨਹੀ ਹੈ ਤੇ ਸਹਿਰ ਦੇ ਵਿਕਾਸ ਕਾਰਜ ਪੂਰੀ ਤੇਜੀ ਨਾਲ ਜਾਰੀ ਹਨ। ਬਿਤੇ ਦਿਨੀ ਕੁੱਝ ਕੋਸਲਰਾ ਵਲੋ ਮੋਜੂਦਾ ਪ੍ਰਧਾਨ ਖਿਲਾਫ ਜਾਚ ਕਰਵਾਓੁਣ ਲਈ ਹਲਕਾ ਵਿਧਾਇਕ ਬੀਬਾ ਭਰਾਜ ਨੂੰ ਦਿੱਤੇ ਮੰਗ ਪੱਤਰ ਦੇ ਸਵਾਲ ਪੁੱਛੇ ਜਾਣ ਤੇ ਬੀਬਾ ਸੁਖਜੀਤ ਕੋਰ ਘਾਬਦੀਆ ਨੇ ਕਿਹਾ ਕਿ ਪਿਛਲੇ ਸਮਿਆ ਤੋ ਓੁਹ ਕੋਸਲਰ ਭਰਾ ਵੀ ਓੁਹਨਾ ਦੇ ਨਾਲ ਹੀ ਸਨ ਤੇ ਲਾਏ ਗਏ ਦੋਸ਼ ਨਿਰਅਧਾਰ ਹਨ ਫੇਰ ਵੀ ਜੇਕਰ ਕਿਸੇ ਪ੍ਰਕਾਰ ਦੀ ਜਾਚ ਪੜਤਾਲ ਕੀਤੀ ਜਾਦੀ ਹੈ ਤਾ ਓੁਹ ਅਤੇ ਓੁਹਨਾ ਦੇ ਨਾਲ ਸਾਰੇ ਕੋਸਲਰ ਹਰ ਤਰਾ ਦੀ ਜਾਚ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਹਰ ਤਰਾ ਦੀ ਜਾਚ ਲਈ ਪੂਰਾ ਸਹਿਯੋਗ ਕਰਨਗੇ। ਓੁਹਨਾ ਦੱਸਿਆ ਕਿ ਸਹਿਰ ਦੇ ਵਿਕਾਸ ਕਾਰਜਾ ਲਈ ਬੀਬਾ ਜੀ ਦਾ ਪੂਰਾ ਸਮਰਥਨ ਹੈ । ਇਸ ਮੌਕੇ ਐਮ. ਸੀ. ਨਰਿੰਦਰ ਸਿੰਘ (ਹਾਕੀ) ਹਰਮਨਪ੍ਰੀਤ ਸਿੰਘ, ਸੰਜੀਵ ਲਾਲਕਾ, ਸਵਰਨਜੀਤ ਸਿੰਘ ਮਾਨ, ਹਰਵਿੰਦਰ ਕੌਰ, ਵਿਦਿਆ ਦੇਵੀ, ਨੇਹਾ ਸਲਦੀ, ਗੁਰਵਿੰਦਰ ਸਿੰਘ ਸੱਗੂ ਅਤੇ ਸ਼੍ਰੀਮਤੀ ਮੋਨਿਕਾ ਮਿੱਤਲ ਜੀ ਸਮੇਤ ਨੋ ਕੌਂਸਲਰ ਵੀ ਮੋਜੂਦ ਰਹੇ।

   
  
  ਮਨੋਰੰਜਨ


  LATEST UPDATES











  Advertisements