View Details << Back

ਅਲਪਾਇਨ ਪਬਲਿਕ ਸਕੂਲ ਵਿਖੇ ਟੈਲੇਂਟ ਹੰਟ ਸ਼ੋਅ ਕਰਵਾਇਆ

ਭਵਾਨੀਗੜ੍ਹ, 18 ਜਨਵਰੀ (ਯੁਵਰਾਜ ਹਸਨ)-ਅਲਪਾਇਨ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਟੈਲੇਂਟ ਹੰਟ ਸ਼ੋਅ ਕਰਵਾਇਆ ਗਿਆ, ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਟੈਲੇਂਟ ਹੰਟ ਸੋਅ ਦੌਰਾਨ ਬੱਚਿਆ ਨੇ ਸੋਲੋ ਡਾਂਸ ਅਤੇ ਸੋਲੋ ਗੀਤਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਹਰਮੀਤ ਸਿੰਘ ਗਰੇਵਾਲ ਤੇ ਪਿੰ੍ਸਿਪਲ ਮੈਡਮ ਰੋਮਾ ਅਰੋੜਾ ਨੇ ਦੱਸਿਆ ਕਿ ਇਸ ਟੈਲੇਂਟ ਹੰਟ ਸ਼ੋਅ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਅੰਦਰ ਛੁੁਪੀ ਹੋਈ ਪ੍ਰਤਿਭਾ ਨੂੰ ਨਿਖਾਰਨਾ ਤੇ ਉਹਨਾਂ ਤੇ ਪੜ੍ਹਾਈ ਦੇ ਬੋਝ ਨੂੰ ਹਲਕਾ ਕਰਨਾ ਹੈ। ਇਸ ਤੋਂ ਇਲਾਵਾ ਸਕੂਲ ਵਿਚ ਹੋਏ ਓਲੰਪੀਅਡ ਟੈਸਟ 'ਚ ਸਕੂਲ ਦੀ ਵਿਦਿਆਰਥਣ ਨੇ ਟੈਸਟ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਮੈਡਲ ਅਤੇ ਹਜ਼ਾਰ ਰੁਪਏ ਨਗਦ ਇਨਾਮ ਪ੍ਰਰਾਪਤ ਕੀਤਾ। ਸਕੂਲ ਦੇ ਕਈ ਵਿਦਿਆਰਥੀਆਂ ਨੇ ਓਲੰਪੀਅਡ ਟੈਸਟ ਵਿੱਚੋਂ ਵਧੀਆ ਨੰਬਰ ਲੈ ਕੇ ਮੈਡਲ ਪ੍ਰਰਾਪਤ ਕੀਤੇ। ਉਨ੍ਹਾ ਦੱਸਿਆ ਕਿ ਸਕੂਲ ਦੇ 17 ਵਿਦਿਆਰਥੀਆਂ ਉਲੰਪੀਅਡ ਟੈਸਟ ਦੇ ਅੰਤਰਰਾਸਟਰੀ ਲੈਵਲ ਲਈ ਵੀ ਚੁਣੇ ਗਏ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

   
  
  ਮਨੋਰੰਜਨ


  LATEST UPDATES











  Advertisements