View Details << Back

ਗਣਤੰਤਰ ਦਿਵਸ ਨੂੰ ਲੈਕੇ ਭਵਾਨੀਗੜ ਦੇ ਵੱਖ ਵੱਖ ਹਿੱਸਿਆ ਚ ਫਲੈਗ ਮਾਰਚ

ਭਵਾਨੀਗੜ੍ਹ : (ਯੁਵਰਾਜ ਹਸਨ) ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀਐੱਸਪੀ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚ ਫਲੈਗ ਮਾਰਚ ਕੱਢਿਆ ਗਿਆ।ਫਲੈਗ ਮਾਰਚ ਸਥਾਨਕ ਨਵੇਂ ਬੱਸ ਸਟੈਂਡ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੀ ਅਨਾਜ ਮੰਡੀ ਤੋਂ ਬਲਿਆਲ ਰੋਡ ਤੋਂ ਲੰਘਦਾ ਹੋਇਆ ਸ਼ਹਿਰ ਦੇ ਵੱਖ-ਵੱਖ ਥਾਵਾ ਜਿੰਨਾ ਵਿਚ ਮੇਨ ਬਜਾਰ.ਗਓੂਸਾਲਾ ਚੋਕ.ਪੁਰਾਣੀ ਅਨਾਜ ਮੰਡੀ ਢੰਡਿਆ ਪੱਤੀ.ਚਹਿਲਾ ਪੱਤੀ ਚੌਕ-ਚੁਰਾਹਿਆਂ ਤੋ ਹੁੰਦਾ ਹੋਇਆ ਵਾਪਸ ਥਾਣੇ 'ਚ ਜਾ ਕੇ ਸਮਾਪਤ ਹੋਇਆ।ਇਸ ਮੌਕੇ ਡੀਐੱਸਪੀ ਮੋਹਿਤ ਅਗਰਵਾਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਹਮੇਸ਼ਾ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਤੈਨਾਤ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਡਰ ਦੇ ਗਣਤੰਤਰ ਦਿਵਸ ਦੀ ਖੁਸ਼ੀ ਮਨਾਉਣ ਦੀ ਅਪੀਲ ਕੀਤੀ। ਇਸ ਮੋਕੇ ਓੁਹਨਾ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਸਹਿਰ ਦਾ ਹਰ ਨਾਗਰਿਕ ਆਪਣਾ ਬਣਦਾ ਫਰਜ ਨਿਭਾਵੇ ਅਤੇ ਪੁਲਸ ਪ੍ਰਸਾਸਨ ਨੂੰ ਬਣਦਾ ਸਹਿਯੋਗ ਦੇਵੇ ਤਾ ਕਿ ਸਮਾਜ ਨੂੰ ਚੁਸਤ ਦਰੁਸਤ ਅਤੇ ਵਧੀਆ ਬਣਾਇਆ ਜਾਵੇ । ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਸ਼ੱਕੀ ਲੋਕਾਂ ਦੇਖਣ ਜਾਂ ਕੋਈ ਸ਼ੱਕੀ ਵਸਤੂ ਮਿਲਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਦਾ ਫੋਨ ਹਰ ਸਮੇਂ ਖੁੱਲ੍ਹਾ ਹੁੰਦਾ ਹੈ। ਇਸ ਦੌਰਾਨ ਪੁਲਿਸ ਨੇ ਨਵੇਂ ਬੱਸ ਸਟੈਂਡ ਸਮੇਤ ਹੋਰਨਾਂ ਥਾਵਾਂ ਦੀ ਚੈਕਿੰਗ ਵੀ ਕੀਤੀ। ਇਸ ਮੌਕੇ ਥਾਣੇਦਾਰ ਜਗਤਾਰ ਸਿੰਘ, ਥਾਣੇਦਾਰ ਸੁਖਦੇਵ ਸਿੰਘ, ਹਾਕਮ ਸਿੰਘ, ਰਾਜਦੀਪ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements