View Details << Back

ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ 10ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼੍ਰੀ ਸ਼ਿਵ ਮਹਾਪੁਰਣ ਕਥਾ ਦਾ ਆਯੋਜਨ 30 ਤੋਂ 7 ਫਰਵਰੀ ਤੱਕ
30 ਜਨਵਰੀ ਨੂੰ ਸਮਾਰੋਹ ਦੀ ਸ਼ੁਰੂਆਤ ਮੌਕੇ ਸ਼ਹਿਰ ’ਚ ਕੱਢੀ ਜਾਵੇਗੀ ਵਿਸ਼ਾਲ ਕਲਸ਼ ਤੇ ਨਿਸ਼ਾਨ ਯਾਤਰਾ: ਸਿੰਗਲਾ.ਕਾਸਲ

ਭਵਾਨੀਗੜ੍ਹ, 28 ਜਨਵਰੀ (ਯੁਵਰਾਜ ਹਸਨ)-ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ 10ਵੇਂ ਮੂਰਤੀ ਸਥਾਪਨਾ ਦਿਵਸ ਮੌਕੇ 30 ਜਨਵਰੀ ਤੋਂ 7 ਫਰਵਰੀ ਤੱਕ ਸ਼੍ਰੀ ਸ਼ਿਵ ਮਹਾਪੁਰਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਤੇ ਪ੍ਰੈਸ ਸਕੱਤਰ ਤਰਸੇਮ ਕਾਂਸਲ ਨੇ ਦੱਸਿਆ ਕਿ ਇਸ ਸਮਾਰੋਹ ’ਚ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਨਾਗੀਰੀ ਜੀ ਮਹਾਰਾਜ ਵੱਲੋਂ 30 ਜਨਵਰੀ ਤੋਂ 7 ਫਰਵਰੀ ਤੱਕ ਰੋਜਾਨਾ ਸ਼ਾਮ ਦੇ 3ਵਜੇ ਤੋਂ 6 ਵਜੇ ਤੱਕ ਸ਼੍ਰੀ ਸ਼ਿਵ ਮਹਾਪੁਰਾਣ ਜੀ ਦੀ ਕਥਾ ਅਤੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। 7 ਫਰਵਰੀ ਨੂੰ ਸਵੇਰੇ 10 ਵਜੇ ਕਥਾ ਦਾ ਭੋਗ ਪਾਇਆ ਜਾਵੇਗਾ ਤੇ 12 ਵਜੇ ਭੰਡਾਰਾ ਚਲਾਇਆ ਜਾਵੇਗਾ।ਮੰਦਿਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਮੌਕੇ 30 ਜਨਵਰੀ ਨੂੰ ਮੰਦਿਰ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸ਼ਹਿਯੋਗ ਨਾਲ ਸ਼ਹਿਰ ’ਚ ਵਿਸ਼ਾਲ ਕਲਸ਼ ਤੇ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਸ ਯਾਤਰਾ ਦੀ ਅਗਵਾਈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤੀ ਜਾਵੇਗੀ।

   
  
  ਮਨੋਰੰਜਨ


  LATEST UPDATES











  Advertisements