View Details << Back

ਡਾ. ਦੀਪਕ ਸਿੰਗਲਾ ਦੀ ਕਿਤਾਬ ਰੋਡ ਟੂ ਡਿਗਨਿਟੀ ਐਂਡ ਆਜ਼ਾਦੀ ਉਪ ਰਾਸ਼ਟਰਪਤੀ ਨੂੰ ਭੇਂਟ ਕੀਤੀ

ਭਵਾਨੀਗੜ੍ਹ, 28 ਜਨਵਰੀ (ਯੁਵਰਾਜ ਹਸਨ) :ਪਿਛਲੇ ਦਿਨੀ ਡਾ. ਦੀਪਕ ਸਿੰਗਲਾ ਦੀ ਕਿਤਾਬ ਰੋਡ ਟੂ ਡਿਗਨਿਟੀ ਐਂਡ ਆਜ਼ਾਦੀ ਰੀਲੀਜ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਖੇਡ ਪ੍ਰਮੋਟਰ ਜੀਤ ਕਪਿਆਲ ਨੇ ਦੱਸਿਆ ਕਿ ਡਾ. ਦੀਪਕ ਸਿੰਗਲਾ ਐਨ ਜੀ ਓ ਏ ਸੀ ਪੀ ਕਾਪਸ, ਐਂਟੀ ਕੁਰਪਸ਼ਨ ਕਰਾਇਮ ਪ੍ਰਿਵਿਨੈਸਨ, ਕਮਿਊਨਿਟੀ ਔਰੀਐਂਟਡ ਪੁਲਿਸਿੰਗ ਚੇਅਰਮੈਨ ਹਨ। ਉਹਨਾਂ ਨੇ ਬੀਤੇ ਦਿਨੀਂ ਦੇਸ਼ ਦੇ ਉਪ ਰਾਸ਼ਟਰਪਤੀ ਮਾਨਯੋਗ ਜਗਦੀਪ ਧੰਨਖੜ ਨਾਲ ਮੁਲਾਕਾਤ ਕੀਤੀ।ਇਸ ਮੌਕੇ ਉਹਨਾਂ ਆਪਣੀ ਕਿਤਾਬ ਉਪ ਰਾਸ਼ਟਰਪਤੀ ਨੂੰ ਭੇਂਟ ਕੀਤੀ।ਉਨ੍ਹਾਂ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਵਲੋਂ ਖੁਦ ਲਿਖੀ ਗਈ ਹੈ। ਜਿਸ ਵਿਚ ਔਰਤਾਂ ਦੀ ਸੁਰੱਖਿਆ, ਔਰਤਾਂ ਦੇ ਅਧਿਕਾਰ, ਪੇਂਡੂ ਵਿਕਾਸ, ਬਾਲ ਵਿਕਾਸ, ਸਿੱਖਿਆ ਤੋਂ ਇਲਾਵਾ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਕੰਮ ਕੀਤਾ ਗਿਆ ਹੈ। ਇਹ ਕਿਤਾਬ ਮੈਸਰਜ ਵਾਇਟ ਫਾਲਕਣ ਪਬਲੀਕੇਸ਼ਨ ਦੁਆਰਾ ਛਾਪੀ ਗਈ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਵਲੋਂ ਉਨ੍ਹਾਂ ਤੋਂ ਕਿਤਾਬ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਤਾਬ ਨੂੰ ਪੜਨ ਉਪਰੰਤ ਇਸ ਸਬੰਧ ਵਿਚ ਕੰਮ ਕਰਨ ਲਈ ਵਚਨਬੱਧਤਾ ਦੁਹਰਾਈ ਗਈ। ਜੀਤ ਕਪਿਆਲ ਨੇ ਦੱਸਿਆ ਕਿ ਡਾ. ਦੀਪਕ ਸਿੰਗਲਾ ਸਮਾਜ ਹਿੱਤ ਬਹੁਤ ਸਾਰੇ ਸ਼ਲਾਘਾਯੋਗ ਕੰਮ ਕਰ ਰਹੇ ਹਨ।


   
  
  ਮਨੋਰੰਜਨ


  LATEST UPDATES











  Advertisements