View Details << Back

ਟਰੱਕ ਯੂਨੀਅਨ ਭਵਾਨੀਗੜ ਚ ਪੰਜ ਮੈਬਰੀ ਕਮੇਟੀ ਦਾ ਗਠਨ
ਆਪ ਦੀ ਨਿਵੇਕਲੀ ਪਹਿਲ.ਪੰਚ ਪ੍ਰਧਾਨੀ ਲਾਗੂ ਪਰਗਟ ਢਿਲੋ.ਰਾਮ ਸਿੰਘ.ਅਜੀਤ ਸਿੰਘ.ਨਿਰਭੈ ਸਿੰਘ.ਗੁਰਪ੍ਰੀਤ ਸਿੰਘ

ਭਵਾਨੀਗੜ੍ਹ, 1 ਫਰਵਰੀ (ਯੁਵਰਾਜ ਹਸਨ)ਅੱਜ ਇਥੇ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਸਰਬਸੰਮਤੀ ਨਾਲ ਪੰਜ ਮੈਂਬਰ ਕਮੇਟੀ ਚੁਣੀ ਗਈ, ਜਿਸ ਵਿੱਚ ਪ੍ਰਗਟ ਸਿੰਘ ਢਿੱਲੋਂ,ਰਾਮ ਸਿੰਘ ਬਾਲਦ ਕਲਾਂ,ਅਜੀਤ ਸਿੰਘ, ਨਿਰਭੈ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਨਦਾਮਪੁਰ ਮੈਂਬਰ ਲਏ ਗਏ। ਪਿਛਲੇ ਪ੍ਰਧਾਨ ਹਰਦੀਪ ਸਿੰਘ ਤੂਰ ਵੱਲੋਂ 29 ਜਨਵਰੀ ਨੂੰ ਆਪਣੇ ਕਾਰਜਕਾਲ ਦਾ ਹਿਸਾਬ ਕਿਤਾਬ ਦੇਣ ਉਪਰੰਤ ਨਵੀਂ ਚੋਣ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ 6 ਉਮੀਦਵਾਰ ਚੋਣ ਵਿੱਚ ਖੜੇ ਹੋ ਗਏ ਸਨ।ਇਸੇ ਦੌਰਾਨ ਕੱਲ ਸਾਰੇ ਉਮੀਦਵਾਰ ਵੱਲੋਂ ਆਪਣੇ ਨਾਂ ਵਾਪਸ ਲਏ ਗਏ ਅਤੇ ਪੰਜ ਮੈਬਰੀਂ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਅੱਜ ਸਮੂਹ ਟਰੱਕ ਅਪਰੇਟਰਾਂ ਦੇ ਇਕੱਠ ਵਿੱਚ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਅਤੇ ਸਪੱਸ਼ਟ ਕੀਤਾ ਗਿਆ ਕਿ ਕਮੇਟੀ ਵਿੱਚੋਂ ਕੋਈ ਇਕ ਪ੍ਰਧਾਨ ਨਹੀ ਹੋਵੇਗਾ,ਸਗੋਂ ਪੰਚ ਪ੍ਰਧਾਨੀ ਹੋਣਗੇ। ਇਸ ਮੌਕੇ ਪੰਜ ਮੈਂਬਰੀ ਕਮੇਟੀ ਵੱਲੋਂ ਪ੍ਰਗਟ ਸਿੰਘ ਢਿੱਲੋਂ ਨੇ ਸਮੂਹ ਟਰੱਕ ਅਪਰੇਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜ ਮੈਂਬਰੀ ਕਮੇਟੀ ਟਰੱਕ ਯੂਨੀਅਨ ਦੇ ਮਸਲੇ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲਕੇ ਹੱਲ ਕਰਵਾਉਣ ਦਾ ਯਤਨ ਕਰੇਗੀ। ਇਸ ਮੌਕੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ, ਵਿਪਨ ਕੁਮਾਰ ਸ਼ਰਮਾ, ਸਰਬਜੀਤ ਸਿੰਘ ਬਿੱਟੂ ਬਲਿਆਲ, ਜਗਮੀਤ ਸਿੰਘ ਭੋਲਾ, ਲਵਲੀ ਸ਼ਰਮਾ, ਹਰਵਿੰਦਰ ਸਿੰਘ ਬੰਟੀ ਢਿੱਲੋਂ ਸਮੇਤ ਟਰੱਕ ਅਪਰੇਟਰ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements