View Details << Back

ਸ਼੍ਰੀ ਧਰਮਪਾਲ ਮਿੱਤਲ ਐਡੀਟੋਰੀਅਮ ਦੇ ਉਦਘਾਟਨ ਮੋਕੇ ਰੰਗਾ ਰੱਗ ਪ੍ਰੋਗਰਾਮ

ਭਵਾਨੀਗੜ੍ਹ, 8 ਫਰਵਰੀ (ਯੁਵਰਾਜ ਹਸਨ): ਬੱਚਿਆਂ ਵਿਚ ਕਲਾ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦਾ ਸਰਵ-ਪੱਖੀ ਵਿਕਾਸ ਕਰਨ ਲਈ ਹੈਰੀਟੇਜ ਪਬਲਿਕ ਸਕੂਲ, ਭਵਾਨੀਗੜ੍ਹ ਵਿਚ ਸ੍ਰੀ ਧਰਮਪਾਲ ਮਿੱਤਲ ਐਡੀਟੋਰੀਅਮ ਦਾ ਉਦਘਾਟਨ ਅੱਜ ਸ੍ਰੀਮਤੀ ਲੱਛਮੀ ਮਿੱਤਲ (ਪਤਨੀ ਸਵਰਗਵਾਸੀ ਧਰਮਪਾਲ ਮਿੱਤਲ), ਡਾਕਟਰ ਜਗਜੀਤ ਸਿੰਘ ਧੂਰੀ (ਫੈਪ ਪ੍ਰਧਾਨ) ਅਤੇ ਚੇਅਰਮੈਨ ਸ੍ਰੀ ਸੰਜੇ ਗੁਪਤਾ (ਬਸੰਤ ਵੈਲੀ ਪਬਲਿਕ ਸਕੂਲ), ਭੁਪਿੰਦਰ ਸਿੰਘ (ਮਾਤਾ ਗੁਜਰੀ ਪਬਲਿਕ ਸਕੂਲ) ਅਤੇ ਸਮੂਹ ਮਿੱਤਲ ਪਰਿਵਾਰ ਵੱਲੋਂ ਜੋਤੀ ਜਗਾ ਕੇ ਕੀਤਾ ਗਿਆ ਉਦਘਾਟਨ ਤੋਂ ਬਾਅਦ ਬੱਚਿਆਂ ਦੁਆਰਾ ਇੱਕ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ ਉਪਰੰਤ ਵਿੱਦਿਅਕ ਪ੍ਰਾਪਤੀਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਵਿੱਚ ਬੱਚਿਆਂ ਦੁਆਰਾ ਵੈਸਟਰਨ ਡਾਂਸ,ਰਾਜਸਥਾਨੀ ਡਾਂਸ, ਉੜੀਆਂ ਡਾਂਸ ਅਤੇ ਦੇਸ਼ ਭਗਤੀ ਦੀਆਂ ਵੱਖ -ਵੱਖ ਧੁਨਾ ਤੇ ਨਾਚ ਪੇਸ਼ ਕਰਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਆਰਟ ਆਡੀਟੋਰੀਅਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਗੀਤ, ਸੰਗੀਤ, ਨਾਚ ਦੀ ਪ੍ਰਤਿਭਾ ਨੂੰ ਰੰਗਮੰਚ ਤੇ ਲਿਆ ਕੇ ਆਤਮ-ਵਿਸ਼ਵਾਸ ਪੈਦਾ ਕਰਨਾ ਹੈ ਜੋ ਕਿ ਅੱਜ ਦੇ ਸਮੇਂ ਦੀ ਮੰਗ ਹੈ। ਇਸ ਮੌਕੇ ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ, ਜੋ ਪਹਿਲਾਂ ਕਾਗਜ਼ਾਂ ਜਾਂ ਸੁਫ਼ਨਿਆਂ ਵਿਚ ਹੀ ਸੀ। ਇਸ ਦੇ ਨਾਲ ਹੀ ਬੱਚਿਆਂ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲੇਗਾ। ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਇਸ ਆਡੀਟੋਰੀਅਮ ਵਿਚ ਆਏ ਮਾਣਯੋਗ ਮਹਿਮਾਨਾਂ ਅਤੇ ਪੁਰਸਕਾਰ ਜਿੱਤਣ ਵਾਲੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


   
  
  ਮਨੋਰੰਜਨ


  LATEST UPDATES











  Advertisements