View Details << Back

ਦਰਸ਼ਨ ਸਿੰਘ ਕਾਲਾਝਾੜ ਬਲਾਕ ਸੰਮਤੀ ਭਵਾਨੀਗੜ ਦੇ ਚੇਅਰਮੈਨ ਬਣੇ
ਡਾ ਵਨੀਤ ਕੁਮਾਰ ਦੀ ਹਾਜਰੀ ਚ 12 ਮੈਬਰਾਂ ਨੇ ਕੀਤੀ ਚੋਣ

ਭਵਾਨੀਗੜ (ਯੁਵਰਾਜ ਹਸਨ ) ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਦੀ ਚੋਣ ਸਬੰਧੀ ਐਸਡੀਐਮ ਭਵਾਨੀਗੜ੍ਹ ਵਨੀਤ ਕੁਮਾਰ ਦੀ ਨਿਗਰਾਨੀ ਹੇਠ ਰੱਖੀ ਗਈ ਮੀਟਿੰਗ ਵਿੱਚ ਅੱਜ 17 ਵਿੱਚੋਂ 12 ਮੈਂਬਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਹਾਜਰ ਬਲਾਕ ਸੰਮਤੀ ਦੇ ਮੈਬਰਾ ਵਲੋ ਇੱਕੋ ਮੱਤ ਹੋਕੇ ਸਰਬਸੰਮਤੀ ਨਾਲ ਦਰਸ਼ਨ ਸਿੰਘ ਕਾਲਾਝਾੜ ਨੂੰ ਬਲਾਕ ਸੰਮਤੀ ਭਵਾਨੀਗੜ ਦਾ ਚੇਅਰਮੈਨ ਚੁਣਿਆ ਗਿਆ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਕਾਂਗਰਸ ਪਾਰਟੀ ਨਾਲ ਸਬੰਧਤ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਨੂੰ ਬਲਾਕ ਸੰਮਤੀ ਮੈਂਬਰਾਂ ਵੱਲੋਂ ਬੇ ਭਰੋਸਗੀ ਦਾ ਮਤਾ ਪਾਕੇ ਚੇਅਰਮੈਨ ਦੇ ਪਦ ਤੋ ਲਾਭੇ ਕਰਕੇ ਦਿੱਤਾ ਗਿਆ ਸੀ ਤੇ ਚੇਅਰਮੈਨ ਦੀ ਕੁਰਸੀ ਵਿਵਾਦਾ ਚ ਰਹੀ ਅਤੇ ਮੈਬਰਾ ਨੂੰ ਆਪੋ ਆਪਣੇ ਨਾਲ ਲਾਮਬੰਦੀ ਦੀਆ ਸਕੀਮਾ ਚਲਦੀਆ ਰਹੀਆ ਪਰ ਅੱਜ ਬਲਾਕ ਸੰਮਤੀ ਦਾ ਨਵਾਂ ਚੇਅਰਮੈਨ ਬਣਾਉਣ ਲਈ ਪ੍ਰਸਾਸਨ ਵਲੋ ਮੀਟਿੰਗ ਸੱਦੀ ਗਈ ਜਿਸ ਵਿਚ ਮੈਬਰਾ ਵਲੋ ਕੋਰਮ ਪੂਰਾ ਕਰਦਿਆ ਆਪਣੇ ਮੱਤ ਦੇ ਅਧਿਕਾਰਾ ਦੀ ਵਰਤੋ ਕਰਕੇ ਦਰਸ਼ਨ ਸਿੰਘ ਨੂੰ ਚੇਅਰਮੈਨ ਬਣਾ ਦਿੱਤਾ । ਅੱਜ ਦੀ ਮੀਟਿੰਗ ਵਿੱਚ ਦਰਸ਼ਨ ਕਾਲਾਝਾੜ, ਹਰੀ ਸਿੰਘ ਫੱਗੂਵਾਲਾ, ਬਿਕਰਜੀਤ ਸਿੰਘ ਮੁਨਸ਼ੀਵਾਲਾ, ਰਾਜਿੰਦਰ ਸਿੰਘ ਬਖ਼ਤੜਾ, ਚਰਨਜੀਤ ਕੌਰ ਰੇਤਗੜ੍ਹ, ਰਾਜ ਕੌਰ, ਹਰਿੰਦਰ ਕੌਰ, ਮਦਨ ਸਿੰਘ ਨੰਦਗੜ, ਹਰਪ੍ਰੀਤ ਕੌਰ ਕਾਕੜਾ, ਗੁਰਧਿਆਨ ਸਿੰਘ ਝਨੇੜੀ, ਹਰਜਿੰਦਰ ਕੌਰ ਨਰੈਣਗੜ੍ਹ ਅਤੇ ਦੀਪਿਕਾ ਰਾਣੀ ਹਾਜ਼ਰ ਹੋਏ। ਇਕ ਮੋਕੇ ਟਰੱਕ ਯੂਨੀਅਨ ਦੇ ਪ੍ਰਧਾਨ ਪਰਗਟ ਸਿੰਘ ਢਿਲੋ ਅਤੇ ਲਵਲੀ ਕਾਕੜਾ ਵਲੋ ਨਵੇ ਚੁਣੇ ਚੇਅਰਮੈਨ ਨੂੰ ਗੁਰੂ ਸਾਹਿਬ ਦੀ ਫੋਟੋ ਅਤੇ ਹਾਰ ਪਾਕੇ ਮੁਬਾਰਕਬਾਦ ਦਿੱਤੀ ਗਈ ਇਸ ਮੋਕੇ ਗੁਰਪ੍ਰੀਤ ਸਿੰਘ ਨਦਾਮਪੁਰ.ਬਿਕਰਮਜੀਤ ਸਿੰਘ ਨਕਟੇ.ਗੁਰਮੁੱਖ ਸਿੰਘ ਤੋ ਇਲਾਵਾ ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ.ਵਿਪਨ ਕੁਮਾਰ ਸ਼ਰਮਾ .ਕੁਲਵਿੰਦਰ ਸਰਾਓ.ਕਰਮਜੀਤ ਸਿੰਘ ਸਰਪੰਚ ਫੱਗੂਵਾਲਾ.ਅਕਾਲੀ ਦਲ ਦੇ ਆਗੂ ਕੁਲਵੰਤ ਸਿੰਘ ਜੋਲੀਆ ਤੋ ਇਲਾਵਾ ਵੱਡੀ ਗਿਣਤੀ ਚ ਪੁੱਜੇ ਆਗੂਆ ਪਾਰਟੀ ਬਾਜੀ ਤੋ ਓੁਪਰ ਓੁਠਕੇ ਇਲਾਕੇ ਦੇ ਪਿੰਡਾ ਦੇ ਵਿਕਾਸ ਲਈ ਨਵੇ ਚੁਣੇ ਚੇਅਰਮੈਨ ਨੂੰ ਸ਼ੁਭ ਕਾਮਨਾਵਾ ਭੇਟ ਕਰਨ ਪੁੱਜੇ । ਇਸ ਮੋਕੇ ਚੇਅਰਮੈਨ ਨੇ ਪੁੱਜੇ ਬਲਾਕ ਸੰਮਤੀ ਮੈਬਰਾ ਦਾ ਧੰਨਵਾਦ ਕਰਦਿਆ ਆਖਿਆ ਕਿ ਓੁਹ ਸਦਾ ਰਿਣੀ ਰਹਿਣਗੇ ਤੇ ਸਾਰੇ ਮੈਬਰਾ ਦਾ ਕਦੇ ਵੀ ਭਰੋਸਾ ਨਹੀ ਟੁੱਟਣ ਦੇਣਗੇ ਇਸ ਮੋਕੇ ਓੁਹਨਾ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਦਾ ਧੰਨਵਾਦ ਵੀ ਕੀਤਾ।

   
  
  ਮਨੋਰੰਜਨ


  LATEST UPDATES











  Advertisements