View Details << Back

ਭਾਸ਼ਣ ਮੁਕਾਬਲੇ ਵਿੱਚ ਰਾਜਪੁਰਾ ਅਤੇ ਭੁੱਲਰਹੇੜੀ ਸਕੂਲ ਅੱਵਲ

ਭਵਾਨੀਗੜ, 16 ਫਰਵਰੀ ( ਯੁਵਰਾਜ ਹਸਨ ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਅਧੀਨ ਜਿਲ੍ਹਾ ਪੱਧਰੀ ਅੰਗਰੇਜ਼ੀ ਭਾਸ਼ਣ ਮੁਕਾਬਲੇ ਸਸਸਸ (ਕੰ) ਸੰਗਰੂਰ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ ਸਿੱ) ਸੰਜੀਵ ਸ਼ਰਮਾ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਮੈਂਟਰ ਅੰਗਰੇਜ਼ੀ/ਸਸ ਚਮਨਦੀਪ ਸ਼ਰਮਾ ਨੇ ਦੱਸਿਆ ਕਿ ਤਿੰਨ ਵਰਗਾਂ ਦੇ ਵਿੱਚ ਹੋਏ ਮੁਕਾਬਲਿਆਂ ਵਿੱਚ ਸੰਗਰੂਰ—2 ਬਲਾਕ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ। ਮਿਡਲ ਸ੍ਰੇਣੀ ਵਿੱਚ ਸ਼ਹੀਦ ਮੇਜਰ ਸਿੰਘ ਸਸਸਸ ਭੁੱਲਰਹੇੜੀ (ਸੰਗਰੂਰ—2) ਦੀ ਮਹਿਕਪ੍ਰੀਤ ਕੌਰ , ਹਾਈ ਵਰਗ ਵਿੱਚ ਸਹਸ ਰਾਜਪੁਰਾ (ਸੰਗਰੂਰ—2) ਦੀ ਨਵਜੋਤ ਕੌਰ ਅੱਵਲ ਆਈਆਂ ਹਨ। ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਪੱਧਰ ਤੇ ਸਨਮਾਨਿਤ ਕੀਤਾ ਗਿਆ। ਇਹਨਾ ਸਕੂਲਾਂ ਦੇ ਪ੍ਰਿੰਸੀਪਲ ਸੁਰਿੰਦਰ ਕੌਰ ਭੁੱਲਰਹੇੜੀ ਅਤੇ ਕੁਲਵੀਰ ਸ਼ਰਮਾ ਮੁੱਖ ਅਧਿਆਪਕ ਸਹਸ ਰਾਜਪਰਾ ਨੇ ਸਫਲਤਾ ਦੇ ਲਈ ਗਾਈਡ ਅਧਿਆਪਕਾ ਤਰੁਣਜੀਤ ਕੌਰ, ਕਿਰਨਦੀਪ ਕੌਰ, ਸਬੀਨਾ ਬਾਂਸਲ ਦੀ ਖੂਬ ਪ੍ਰਸ਼ੰਸ਼ਾ ਕੀਤੀ। ਉਹਨਾਂ ਦੱਸਿਆ ਕਿ ਮੁਕਾਬਲੇ ਵਿੱਚ ਜੱਜਮੈਂਟ ਦੀ ਡਿਊਟੀ ਰਜਨੀਸ਼ ਕੁਮਾਰ ਪ੍ਰਿੰਸੀਪਲ ਸਸਸਸ ਸਾਰੋਂ, ਰਾਜ ਸਿੰਘ ਲੈਕਚਰਾਰ ਅੰਗਰੇਜ਼ੀ ਸਸਸਸ ਬੇਨੜਾ ਅਤੇ ਨੈਨਸੀ ਜਿੰਦਲ ਲੈਕਚਰਾਰ ਅੰਗਰੇਜ਼ੀ ਸਸਸਸ ਕੌਹਰੀਆਂ ਵੱਲੋਂ ਨਿਭਾਈ ਗਈ। ਇਸ ਖਾਸ ਪ੍ਰਾਪਤੀ ਲਈ ਡਿਪਟੀ ਡੀਈਓ (ਸੈਸਿੱ) ਅੰਗਰੇਜ਼ ਸਿੰਘ, ਬਲਾਕ ਨੋਡਲ ਅਫਸਰ ਪ੍ਰੀਤਇੰਦਰ ਘਈ, ਜਿਲ੍ਹਾ ਮੈਂਟਰ ਅੰਗਰੇਜ਼ੀ/ਸਸ ਦਵਿੰਦਰ ਸਿੰਘ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

   
  
  ਮਨੋਰੰਜਨ


  LATEST UPDATES











  Advertisements