View Details << Back

ਭਵਾਨੀਗੜ ਦੇ ਵੱਖ ਵੱਖ ਮੰਦਰਾ ਚ ਧੂਮ ਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਓੁਹਾਰ
ਅਰਵਿੰਦ ਖੰਨਾ.ਵਿਜੈ ਇੰਦਰ ਸਿੰਗਲਾ ਤੇ ਚੇਅਰਮੈਨ ਮਿੰਕੂ ਜਵੰਧਾ ਨੇ ਲਵਾਈ ਹਾਜਰੀ

ਭਵਾਨੀਗੜ (ਯੁਵਰਾਜ ਹਸਨ) ਅੱਜ ਸ਼ਿਵਰਾਤਰੀ ਦਾ ਪਾਵਨ ਤਿਓੁਹਾਰ ਜਿਥੇ ਦੇਸ਼ਾ ਵਿਦੇਸਾ ਵਿਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਓੁਥੇ ਹੀ ਭਵਾਨੀਗੜ ਦੇ ਵੱਖ ਵੱਖ ਮੰਦਰਾ ਚ ਵੀ ਅੱਜ ਸਵੇਰ ਤੋ ਸਰਧਾਲੂਆ ਦੀਆ ਲੰਮੀਆ ਲੰਮੀਆ ਕਤਾਰਾ ਨਜਰ ਆਈਆ ਤੋ ਬਾਦ ਦੁਪਹਿਰ ਤੱਕ ਜਾਰੀ ਸਨ। ਸਰਧਾਲੂਆ ਨੇ ਸ਼ਿਵਲਿੰਗ ਤੇ ਨਮਨ ਕਰਦਿਆ ਜਲ ਚੜਾਏ ਓੁਥੇ ਹੀ ਕਈ ਸਾਲਾ ਤੋ ਕਾਵੜ ਜਥੇ ਦੇ ਤਕਰੀਬਨ ਤੀਹ ਮੈਬਰਾ ਵੀ ਹਰਿਦੁਆਰ ਤੋ ਪੈਦਲ ਮਾਰਚ ਕਰਕੇ ਗੰਗਾ ਜਲ ਲਿਆਦਾ ਅਤੇ ਭਵਾਨੀਗੜ ਦੇ ਵੱਖ ਵੱਖ ਮੰਦਰਾ ਚ ਗੰਗਾ ਜਲ ਚੜਾਇਆ। ਬ੍ਰਹਮਚਾਰੀ ਗੰਗਾ ਬਿਸ਼ਨ ਦਾਸ ਜੀ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਚ ਸੰਗਤਾ ਦਾ ਹੜ ਆਇਆ ਰਿਹਾ ਅਤੇ ਸਰਧਾਲੂਆ ਦੀਆ ਕਤਾਰਾ ਦੁਪਹਿਰ ਤੱਕ ਲੱਗੀਆ ਰਹੀਆ ਇਸ ਮੋਕੇ ਭਾਜਪਾ ਪ੍ਰਧਾਨ ਅਤੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ ਨੇ ਸਮੂਹ ਦੇਸ਼ ਵਾਸੀਆ ਨੂੰ ਇਸ ਪਾਵਨ ਪੂਰਵ ਦੀਆ ਮੁਬਾਰਕਾ ਦਿੱਤੀਆ ਓੁਥੇ ਹੀ ਓੁਹਨਾ ਤੇ ਓੁਹਨਾ ਦੀ ਟੀਮ ਵਲੋ ਸਿਵਰਾਤਰੀ ਦੇ ਪਾਵਨ ਪੂਰਵ ਤੇ ਕੀਤੀਆ ਤਿਆਰੀਆ ਦੀ ਚੁਫੇਰਿਓ ਸ਼ਲਾਘਾ ਹੋਈ ਤੇ ਅੱਜ ਓੁਚੇਚੇ ਤੋਰ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ.ਇਨਫਾਰਮੇਸ਼ਨ ਟਕਨਾਲਜੀ ਦੇ ਚੇਅਰਮੈਨ ਮਿੰਕੂ ਜਵੰਧਾ.ਡੀ ਅੇਸ ਪੀ ਮੋਹਿਤ ਅਗਰਵਾਲ ਮੰਦਰ ਚ ਨਮਨ ਹੋਣ ਪੁੱਜੇ ਜਿਥੇ ਪ੍ਰਧਾਨ ਨਰਿੰਦਰ ਕੁਮਾਰ ਸੈਲੀ ਅਤੇ ਟੀਮ ਨੇ ਸ਼ਾਲ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਇਸ ਮੋਕੇ ਮਿੰਕੂ ਜਵੰਧਾ ਨੇ ਆਪਣੇ ਕੋਲੋ ਮੰਦਰ ਦੀ ਚੱਲ ਰਹੀ ਓੁਸਾਰੀ ਲਈ ਇੰਕਵੰਜਾ ਹਜਾਰ ਦੇਣ ਦਾ ਅੇਲਾਨ ਕੀਤਾ ਅਤੇ ਵਾਦਾ ਕੀਤਾ ਕਿ ਮਿਲੇ ਮਹਿਕਮੇ ਵਲੋ ਵੀ ਓੁਹ ਹਰ ਸੰਭਵ ਕੋਸ਼ਿਸ ਕਰਨਗੇ। ਇਸ ਮੋਕੇ ਰਮੇਸ਼ ਕੁਮਾਰ ਬਿੱਟੂ.ਅਜੇ ਕੁਮਾਰ .ਨਰੇਸ਼ ਪਪਰੇਜਾ.ਰਵੀ ਧਵਨ.ਰਾਕੇਸ਼ ਲੁਥਰਾ.ਸਚਿਨ ਗੁਪਤਾ.ਸੁਭੀ ਕੁਮਾਰ.ਭੱਪ ਤੋ ਇਲਾਵਾ ਸਮੂਹ ਮੰਦਰ ਕਮੇਟੀ ਮੋਜੂਦ ਰਹੇ ਤੇ ਇਸੇ ਦੇ ਚਲਦਿਆ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿਖੇ ਵੀ ਸੰਗਤਾ ਸਵੇਰੇ ਚਾਰ ਵਜੇ ਤੋ ਲੰਮੀਆ ਲੰਮੀਆ ਲਾਇਨਾ ਚ ਆ ਖੜੋਤੇ ਤੇ ਸ਼ਿਵਲਿੰਗ ਤੇ ਜਲ ਚੜਾਕੇ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਖੀਰ.ਪਕੋੜੇ.ਚਾਟ ਦੀਆ ਸਟਾਲਾ ਸਾਰਾ ਦਿਨ ਚਲਦੀਆ ਰਹੀਆ ਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਓੁਚੇਚੇ ਤੋਰ ਤੇ ਮੰਦਰ ਚ ਪੁੱਜ ਕੇ ਪੂਜਾ ਅਰਚਨਾ ਕੀਤੀ। ਇਸ ਮੋਕੇ ਅਸ਼ੋਕ ਕੁਮਾਰ ਸ਼ਰਮਾ.ਹਰਿੰਦਰ ਕੁਮਾਰ ਸ਼ਰਮਾ.ਵਿਪਨ ਕੁਮਾਰ ਸ਼ਰਮਾ.ਪਵਨ ਕੁਮਾਰ ਸ਼ਰਮਾ. ਗੋਗਾ ਸ਼ਰਮਾ ਨੇ ਵੀ ਪਾਵਨ ਤਿਓੁਹਾਰ ਮਹਾਸ਼ਿਵਰਾਤਰੀ ਦੀਆ ਸਮੂਹ ਦੇਸ਼ ਵਾਸੀਆ ਨੂੰ ਮੁਬਾਰਕਾ ਦਿੱਤੀਆ।

   
  
  ਮਨੋਰੰਜਨ


  LATEST UPDATES











  Advertisements