View Details << Back

ਰਹਿਬਰ ਇੰਸਟੀਚਿਓੁਟ ਭਵਾਨੀਗੜ ਚ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਭਵਾਨੀਗੜ੍ਹ, 21 ਫਰਵਰੀ (ਯੁਵਰਾਜ ਹਸਨ) : ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਹਰ ਸਾਲ ਅੱਜ ਦਾ ਦਿਨ ਵਿਸ਼ਵ ਮਾਂ ਬੋਲੀ ਦਿਵਸ਼ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਰਹਿਬਰ ਫਾਊਡੇਸ਼ਨ ਦੇ ਚੈਅਰਮੈਨ ਡਾ. ਐਮ.ਐਸ ਖਾਨ ਅਤੇ ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਗੁਣਵਤਾ ਅਤੇ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਮਾਤ ਭਾਸ਼ਾ-ਅਧਾਰਿਤ ਸਿੱਖਿਆ ਦੇ ਮੁੱਲ ਨੂੰ ਦਰਸਾਉਣ ਅਤੇ ਵਧਾਉਣ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਮੈਡਮ ਸਿਮਰਨਪ੍ਰੀਤ ਕੌਰ ਇਸ ਸਾਲ ਦੇ ਥੀਮ, ‘‘ਸਿੱਖਿਆਂ ਵਿੱਚ ਮਾਤ ਭਾਸ਼ਾ: ਸਮਾਵੇਸ਼ੀ ਅਤੇ ਬਰਾਬਰ ਗੁਣਵਤਾ ਵਾਲੀ ਸਿੱਖਿਆ ਦੀ ਕੁੰਜੀ’’ ਬਾਰੇ ਦੱਸਿਆ। ਆਪਣੀ ਮਾਤ ਭਾਸ਼ਾ ਸਿੱਖਣ ਦਾ ਮੌਕਾ ਪ੍ਰਦਾਨ ਕਰਕੇ, ਬੱਚੇ ਵਿਦਿਅਕ ਪ੍ਰਕਿਰਿਆ ਵਿੱਚ ਰੁੱਝੇ ਰਹਿਣ ਦੇ ਨਾਲ ਨਾਲ ਆਪਣੇ ਸਮਾਜ ਦੀ ਭਾਸ਼ਾ ਅਤੇ ਸੱਭਿਆਚਾਰ ਦੀ ਬਿਹਤਰ ਸਮਝ ਪ੍ਰਾਪਤ ਕਰਨ ਦੀ ਸੰਭਾਵਨਾ ਰੱਖਦੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਚਾਰ ਸਾਂਝਾ ਕੀਤਾ ਸੀ ਕਿ ਮਾਂ ਅਤੇ ਮਾਂ ਬੋਲੀ ਮਿਲਕੇ ਜਿੰਦਗੀ ਨੂੰ ਮਜਬੂਤ ਕਰਦੇ ਹਨ। ਕੋਈ ਵੀ ਮਨੁੱਖ ਆਪਣੀ ਮਾਂ ਅਤੇ ਮਾਂ ਬੋਲੀ ਨੂੰ ਨਹੀ ਛੱਡ ਸਕਦਾ ਅਤੇ ਨਾ ਹੀ ਇਸ ਤੋਂ ਬਿਨ੍ਹਾਂ ਤਰੱਕੀ ਹੋ ਸਕਦੀ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਸਿਮਰਨਪ੍ਰੀਤ ਕੌਰ, ਦਾਨੀਸਤਾ, ਡਾ. ਸੂਜੇਨ ਸਿਰਕਾਰ, ਡਾ. ਸਇਅਦ ਅਹਿਮਦ, ਡਾ.ਅਨੀਸੁਰ ਰਹਿਮਾਨ, ਡਾ. ਆਰੀਫ, ਡਾ. ਅਬਦੁਲ ਕਲਾਮ, ਡਾ. ਮਹਿਤਾਬ ਆਲਮ, ਡਾ. ਤੌਸਿਫ, ਡਾ. ਨਿਧਾ, ਡਾ. ਉਜਮਾ, ਬਬੀਤਾ, ਪਵਨਦੀਪ ਕੌਰ, ਅਮਨਦੀਪ ਕੌਰ, ਹਰਦੀਪ ਕੌਰ, ਨਛੱਤਰ ਸਿੰਘ, ਅਸਗਰ ਅਲੀ, ਗੁਰਵਿੰਦਰ ਸਿੰਘ ਅਤੇ ਹੋਰ ਮੌਜੂਦ ਰਹੇ। ਇਸ ਮੌਕੇ ਡਾ. ਐਮ.ਐਸ ਖਾਨ ਨੇ ਬੱਚਿਆ ਨੂੰ ਜਿੰਦਗੀ ਵਿੱਚ ਸਹੀ ਰਾਹ ਤੇ ਚੱਲਣ ਦੇ ਨਿਰਦੇਸ਼ ਦਿੱਤੇ।

   
  
  ਮਨੋਰੰਜਨ


  LATEST UPDATES











  Advertisements