View Details << Back

ਕਿਸਾਨ ਯੂਨੀਅਨ ਸਿੱਧੂਪੁਰ ਦੀ ਕਾਨਫਰੰਸ ਕਾਕੜਾ ਵਿੱਚ ਹੋਈ
ਸਰਕਾਰਾਂ ਨੇ ਕਿਸਾਨਾਂ ਦੇ ਮਸਲੇ ਨਾ ਵਿਚਾਰੇ ਤਾਂ ਹਰ ਸੰਘਰਸ਼ ਲਈ ਤਿਆਰ: ਡੱਲੇਵਾਲ

ਭਵਾਨੀਗੜ੍ਹ, 22 ਫਰਵਰੀ (ਯੁਵਰਾਜ ਹਸਨ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਜਿਲ੍ਹਾ ਪੱਧਰੀ ਕਾਨਫਰੰਸ ਗੁਰਦੁਆਰਾ ਟੋਡਰਮੱਲ ਸਾਹਿਬ ਪਿੰਡ ਕਾਕੜਾ ਵਿਖੇ ਕੀਤੀ ਗਈ। ਇਸ ਕਾਨਫਰੰਸ ਵਿਚ ਜਿਲ੍ਹਾ ਭਰ ਵਿਚੋਂ ਕਿਸਾਨ ਆਪੋ ਆਪਣੇ ਵਹੀਕਲਾਂ, ਬੱਸਾਂ, ਕਾਰਾਂ ਰਾਹੀਂ ਹੁੰਮ ਹੁੰਮਾ ਕੇ ਪਹੁੰਚੇ। ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾਂ ਨੂੰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਬੇਰੁੱਖੀ ਵਾਲੇ ਅਪਣਾਏ ਜਾ ਰਵੱਈਏ ਦੇ ਵਿਰੋਧ ਵਿਚ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਸ਼੍ਰੀ ਡੱਲੇਵਾਲ ਨੇ ਕਿਹਾ ਕਿ ਸੀਬੀਆਈ ਵਲੋਂ ਕਿਸਾਨ ਆਗੂਆਂ ਦੇ ਘਰਾਂ ਅਤੇ ਦਫਤਰਾਂ ਵਿਚ ਛਾਪੇ ਮਾਰਨਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਾ ਪਤਾ ਚੱਲ ਗਿਆ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਅਗਰ ਕੋਈ ਨਿਭਾਅ ਰਿਹਾ ਹੈ ਤਾਂ ਉਹ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਹਨ, ਇਸ ਲਈ ਸੀਬੀਆਈ ਦੇ ਛਾਪੇ ਮਾਰ ਕੇ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ ਜਿਸਨੂੰ ਕਿਸਾਨ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਣਗੇ। ਸ਼੍ਰੀ ਡੱਲੇਵਾਲ ਨੇ ਕਿਹਾ ਕਿ ਸਰਕਾਰਾਂ ਵਲੋਂ ਲੋਕਾਂ ਨੂੰ ਛੋਟੀਆਂ ਛੋਟੀਆਂ ਸਕੀਮਾਂ ਦੇ ਕੇ ਵੱਡੇ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ, ਕਿਉਂਕਿ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਲੋਕਾਂ ਦੀਆਂ ਮੰਗਾਂ ਵੀ ਵੱਡੇ ਪੱਧਰ ਦੀਆਂ ਹੋਣਗੀਆਂ ਇਸ ਲਈ ਸਰਕਾਰਾਂ ਨੂੰ ਪਤਾ ਚੱਲ ਗਿਆ ਹੈ ਕਿ ਲੋਕਾਂ ਨੂੰ ਆਟਾ, ਦਾਲਾਂ ਜਾਂ ਮੁਫਤ ਬਿਜਲੀ ਤੱਕ ਹੀ ਸੀਮਤ ਰੱਖਿਆ ਜਾਵੇ ਉਹਨਾਂ ਰੋਸ ਜਿਤਾਇਆ ਕਿ ਕਈ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਦੇ ਬਿਲ ਚਾਲੂ ਕਰਵਾਉਣ ਦੀ ਖੇਡ ਰਹੀਆਂ ਹਨ ਘਟੀਆ ਰਣਨੀਤੀ, ਜਿਵੇਂ ਕਿ 3-3 ਮੋਟਰਾਂ ਵਾਲੇ ਕਿਸਾਨਾਂ ਨੂੰ ਇਕ ਮੋਟਰ ਦਾ ਬਿਜਲੀ ਦਾ ਬਿਲ ਮੁਫਤ ਕਰ ਦਿੱਤਾ ਜਾਵੇਗਾ ਅਤੇ 2 ਮੋਟਰਾਂ ਦੇ ਬਿਲ ਲਾਗੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਥੇਬੰਦੀਆਂ ਵਿਚੋਂ ਕੁਝ ਕਿਸਾਨ ਸੰਯੁਕਤ ਮੋਰਚੇ ਵਾਲੀਆਂ ਮੰਗਾਂ ਨਾਲ ਸਹਿਮਤ ਹੁੰਦੇ ਹਨ ਪਰੰਤੂ ਬਾਹਰ ਆ ਕੇ ਹੋਰ ਤਰ੍ਹਾਂ ਦੇ ਤੇਵਰ ਦਿਖਾਉਣ ਲੱਗ ਜਾਂਦੇ ਹਨ। ਅੱਜ ਦੀ ਮੀਟਿੰਗ ਵਿਚ ਐਮ. ਐਸ. ਪੀ. ਅਤੇ ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਦਾ ਇਨਸਾਫ ਲੈਣ ਵਿਚਾਰਾਂ ਕੀਤੀਆਂ ਗਈਆਂ। ਸ਼੍ਰੀ ਡੱਲੇਵਾਲ ਨੇ ਕੇਂਦਰ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਸਮਰਥਨ ਕਰਨ ਵਾਲੇ ਐਨ. ਆਰ. ਆਈ. ਭਰਾਵਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਲਈ ਅਸੀਂ ਉਹਨਾਂ ਨੂੰ ਬਲੈਕ ਲਿਸਟ ਵਿਚੋਂ ਬਾਹਰ ਕਢਵਾਉਣ ਲਈ ਜੱਦੋ ਜਹਿਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਰਜ ਤੋਂ ਮੁਕਤੀ ਦਿਵਾਉਣੀ, ਕਿਸਾਨੀ ਨੂੰ ਕਿਵੇਂ ਬਚਾਇਆ ਜਾਵੇ ਅਤੇ ਭਵਿੱਖ ਵਿਚ ਕਿਸਾਨ ਦੀ ਆਮਦਨ ਕਿਵੇਂ ਵਧਾਈ ਜਾਵੇ ਇਹ ਕਿਸਾਨ ਜਥੇਬੰਦੀਆਂ ਲਈ ਵੱਡੇ ਮਸਲੇ ਹਨ। ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਜਾਂ ਮੁਫਤ ਆਟਾਦਾਲ ਦੀ ਲੋੜ ਨਹੀਂ ਜੇਕਰ ਕੇਂਦਰ ਕਿਸਾਨਾਂ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰ ਦੇਵੇ ਅਤੇ ਐਮ. ਐਸ. ਪੀ. ਦੀ ਗਾਰੰਟੀ ਦੇ ਦੇਵੇ। ਸਕਰੈਪ ਮੁੱਦੇ ਤੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਸਰਕਾਰ ਨਵੀਆਂ ਨਵੀਆਂ ਸਕੀਮਾਂ ਕੱਢ ਰਹੀ ਹੈ। 10-15 ਸਾਲ ਗੱਡੀ ਚਲਾਉਣ ਨਾਲ ਗੱਡੀ ਨੂੰ ਕੁਝ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਬਾਹਰਲੇ ਦੇਸ਼ਾਂ ਦੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਜਦਕਿ ਦੂਜੇ ਪਾਸੇ ਲੋਕਾਂ ਦਾ ਕਚੂੰਮਰ ਕੱਢ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇ ਰਹੀ ਹੈ।
ਕਾਕਾ ਸਿੰਘ ਸੂਬਾ ਜਨਰਲ ਸਕੱਤਰ ਬੀਕੇਯੂ ਸਿੱਧੂਪੁਰ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਸਾਨੂੰ ਵੀ ਬਹੁਤ ਲੋਕਾਂ ਵਲੋਂ ਦਬਾਅ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਵੀ ਚੋਣ ਮੈਦਾਨ ਵਿਚ ਨਿੱਤਰੋ, ਪਰੰਤੂ ਸਾਨੂੰ ਸੀ ਕਿ ਇਹ ਤਜਰਬੇ ਫੇਲ ਹੋ ਚੁੱਕੇ ਹਨ ਅਸੀਂ ਇਹਨਾਂ ਬਾਰੇ ਪਹਿਲਾਂ ਹੀ ਭਲੀਭਾਂਤ ਜਾਣੂ ਸੀ। ਕਾਕਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਆਪ ਪਾਰਟੀ ਨੂੰ 90 ਵਿਧਾਇਕ ਜਿਤਾ ਕੇ ਦਿੱਤੇ, ਜੋ ਕਿ ਅੱਜ ਤੱਕ ਦੀ ਬਹੁਤ ਵੱਡੀ ਜਿੱਤ ਹੈ। ਲੋਕ ਭਗਵੰਤ ਮਾਨ ਮੁੱਖ ਮੰਤਰੀ ਦੀਆਂ ਗੱਲਾਂ ਵਿਚ ਆ ਗਏ ਕਿ ਕੋਈ ਧਰਨੇ ਨਹੀਂ ਲੱਗੇ, ਸੜਕਾਂ ਜਾਮ ਨਹੀਂ ਹੋਣਗੀਆਂ ਬਲਕਿ ਆਪ ਪਾਰਟੀ ਦੇ ਵਿਧਾਇਕ ਲੋਕਾਂ ਦੇ ਘਰਾਂ ਵਿਚ ਜਾਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ, ਪਰੰਤੂ ਸਰਕਾਰ ਆਪਣੇ ਵਾਅਦਿਆਂ ਤੇ ਪੂਰੀ ਨਹੀਂ ਉਤਰੀ ਇਸ ਲਈ ਸਾਨੂੰ ਇਹ ਜਿਲ੍ਹਾ ਪੱਧਰੀ ਮੀਟਿੰਗਾਂ ਦਾ ਬਿਗਲ ਵਜਾਉਣਾ ਪਿਆ। ਇਸ ਮੌਕੇ ਸੂਬਾ ਆਗੂ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਜਸਵੀਰ ਸਿੰਘ ਜਿਲ੍ਹਾ ਪ੍ਰਧਾਨ, ਦਵਿੰਦਰ ਸਿੰਘ ਸਕਰੌਦੀ, ਕਸ਼ਮੀਰ ਸਿੰਘ ਕਾਕੜਾ, ਸੁਖਚੈਨ ਸਿੰਘ ਦਿੜਬਾ, ਭਰਪੂਰ ਸਿੰਘ ਲਹਿਰਾ, ਬਲਜੀਤ ਸਿੰਘ ਜੌਲੀਆਂ, ਗੁਰਬਖਸੀਸ ਸਿੰਘ ਬਾਲਦ, ਰਣ ਸਿੰਘ ਚੱਠਾ, ਲਖਵਿੰਦਰ ਸਿੰਘ ਡੂੰਡੀਆਂ ਸਮੇਤ ਵੱਡੀ ਗਿਣਤੀ ਵਿਚ ਜਥੇਬੰਦੀਆਂ ਆਗੂ ਅਤੇ ਵਰਕਰ ਸ਼ਾਮਲ ਹੋਏ।


   
  
  ਮਨੋਰੰਜਨ


  LATEST UPDATES











  Advertisements