View Details << Back

ਕੰਵਲਜੀਤ ਕੌਰ ਨੂੰ ਸਰਕਾਰੀ ਮਹਿੰਦਰਾ ਕਾਲਜ ਦੇ ਡੀ.ਡੀ. ਓ. ਦੇ ਅਧਿਕਾਰ ਦਿੱਤੇ

ਪਟਿਆਲਾ (ਰਸ਼ਪਿੰਦਰ ਸਿੰਘ) ਮਹਿੰਦਰਾ ਕਾਲਜ ਦੇ ਮੁਲਾਜਮਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਲੰਬੇ ਸਮੇ ਦੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਦਿਆਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਡੀ. ਡੀ. ਓ. ਅਧਿਕਾਰ ਸ੍ਰੀਮਤੀ ਕੰਵਲਜੀਤ ਕੌਰ, ਐਸੋਸੀਏਟ ਪ੍ਰੈਫੋਸਰ ਨੂੰ ਆਹੁਦਾ ਸੌਪਿਆ ਗਿਆ। ਦੱਸਣਯੋਗ ਹੈ ਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਨੂੰ ਰਿਟਾਇਰ ਹੋਇਆ ਲਗਭਗ ਇੱਕ ਮਹੀਨਾ ਹੋਣ ਵਾਲਾ ਹੈ, ਉਸ ਸਮੇਂ ਤੋਂ ਬਾਅਦ ਸ੍ਰੀਮਤੀ ਕੰਵਲਜੀਤ ਕੌਰ ਸਰਕਾਰੀ ਮਹਿੰਦਰਾ ਕਾਲਜ ’ਚ ਵਾਈਸ ਪ੍ਰਿੰਸੀਪਲ ਦੀ ਜਿੰਮੇਵਾਰੀ ਨਿਭਾ ਰਹੇ ਸਨ, ਪਰ ਉਨ੍ਹਾਂ ਕੋਲ ਡੀ. ਡੀ ਓ. ਅਧਿਕਾਰ ਨਾ ਹੋਣ ਕਾਰਨ ਕਾਲਜ ਦੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਵਿਦਿਆਰਥੀਆਂ ਦੇ ਫਾਰਮ ਪ੍ਰਿੰਸੀਪਲ ਦੇ ਹਸਤਖਰਾਂ ਕਾਰਨ ਰੁਕੇ ਪਏ ਸਨ। ਅੱਜ ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰਦਿਆ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਡੀ. ਡੀ. ਓ. ਅਧਿਕਾਰ ਸ੍ਰੀਮਤੀ ਕੰਵਲਜੀਤ ਕੌਰ ਐਸੋਸੀਏਟ ਪ੍ਰੈਫੋਸਰ ਨੂੰ ਦਿੱਤੇ ਗਏ ਹਨ।
ਇੱਧਰ ਸ੍ਰੀਮਤੀ ਕੰਵਲਜੀਤ ਕੌਰ ਨੂੰ ਕਾਲਜ ਦੀਆਂ ਡੀ. ਡੀ. ਓ. ਅਧਿਕਾਰ ਮਿਲਣ ’ਤੇ ਕਾਲਜ ਦੇ ਮੁਲਾਜਮਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਨ੍ਹਾਂ ਮੁਲਾਜਮਾਂ ਅਤੇ ਵਿਦਿਆਰਥੀਆਂ ਵੱਲੋਂ ਹਾਇਰ ਐਜੂਕੇਸ਼ਨ ਸੈਕਟਰੀ ਅਤੇ ਡੀ ਪੀ ਆਈ ਕਾਲਜ ਦਾ ਉਨ੍ਹਾਂ ਦੀ ਮੰਗ ਨੂੰ ਪਰਵਾਨ ਕਰਲ ਲਈ ਧੰਨਵਾਦ ਕੀਤਾ ਹੈ ।ਇਸ ਮੌਕੇ ਮਹਿੰਦਰਾ ਕਾਲਜ ’ਚ ਮੁਲਾਜ਼ਮਾਂ ਵੱਲੋਂ ਵਾਈਸ ਪ੍ਰਿੰਸਪਲ ਕੰਵਲਜੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਕਾਲਜ ਦੇ ਬਰਸਰ ਅਮਿ੍ਰਤ ਸਮਰਾ, ਪ੍ਰੋਫੈਸਰ ਰਚਨਾ ਭਾਰਦਵਾਜ, ਗਿਆਨ ਸਿੰਘ ਕੇਅਰ ਟੇਕਰ, ਰਾਮ ਲਾਲ ਰਾਮਾ ਪ੍ਰਧਾਨ ਮਹਿੰਦਰਾ ਕਾਲਜ ਪਟਿਆਲਾ ਆਦਿ ਵੱਲੋਂ ਗੁਲਦਸਤਾ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਪੰਜੇਟਾ, ਸੁਰੇਸ਼ ਕੁਮਾਰ ਮੰਗਾ, ਬਾਬੂ ਲਾਲ, ਅਮਰਜੀਤ ਕੌਰ, ਮਨਦੀਪ ਸਿੰਘ, ਸੋਨੂੰ ਸਿਰਸਵਾਲ,ਸਾਰਿਕਾ, ਸਤਪਾਲ ਹੈੱਡ ਮਾਲੀ, ਪਰਮਜੀਤ ਸਿੰਘ ਬਡੂੰਗਰ, ਅਵਤਾਰ ਸਿੰਘ ਪਹਾੜਪੁਰ, ਗਗਨਦੀਪ ਸਿੰਘ ਪੰਜੇਟਾ, ਵੀਰਪਾਲ ਕੌਰ, ਸੁਨੀਤਾ ਸਹੋਤਾ ਅਤੇ ਕਲਾਸ ਤੀਜਾ ਤੇ ਕਲਾਸ ਚੌਥਾ ਮੁਲਾਜ਼ਮ ਵੀ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements