View Details << Back

ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਵਿਦਿਆਰਥਣਾਂ ਦਾ ਸਨਮਾਨ

ਭਵਾਨੀਗੜ੍ਹ, 27 ਫਰਵਰੀ (ਯੁਵਰਾਜ ਹਸਨ) : ਸਸਸਸ ਘਰਾਚੋਂ ਦੇ ਪ੍ਰਿੰਸੀਪਲ ਦੀਪਕ ਸ਼ਰਮਾ ਅਤੇ ਅਵਤਾਰ ਸਿੰਘ ਕੋਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਸ਼੍ਰੀ ਅੰਮ੍ਰਿਤਸਰ ਵਿਖੇ ਹਾਕੀ ਅਤੇ ਪਟਿਆਲਾ ਕਬੱਡੀ ਦੀਆਂ ਖੇਡਾਂ ਵਿਚ ਘਰਾਚੋਂ ਸਕੂਲ ਦੀਆਂ ਸਟੇਟ ਪੱਧਰ ਤੇ ਅੱਬਲ ਰਹੀਆਂ ਵਿਦਿਆਰਥਣਾਂ ਸੰਦੀਪ ਕੌਰ, ਰੇਨੂੰ ਬਾਲਾ, ਸੁਨੇਹਾ, ਕੌਰ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਦਲਜੀਤ ਕੌਰ, ਕਮਲਦੀਪ ਕੌਰ, ਖੁਸ਼ਪ੍ਰੀਤ ਕੌਰ, ਨੂਰਦੀਪ ਕੌਰ, ਜੋਤਪ੍ਰੀਤ ਕੌਰ, ਕਰਨਦੀਪ ਸਿੰਘ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਵਲੋਂ ਘਰਾਚੋਂ ਵਿਖੇ ਕੁਟੀ ਸਾਹਿਬ ਦੇ ਮੇਲੇ ਤੇ ਸਨਮਾਨਤ ਕੀਤਾ ਗਿਆ। ਸਕੂਲ ਸਟਾਫ, ਸਕੂਲ ਕਮੇਟੀ, ਪਿੰਡ ਦੇ ਪਤਵੰਤੇ ਅਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਸਾਰੇ ਵਿਦਿਆਰਥੀਆਂ ਨੂੰ 2100 ਰੁਪਏ ਅਤੇ ਮੈਡਲ ਪਾ ਕੇ ਸਨਮਾਨਤ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements