View Details << Back

ਮਾਤਾ ਕੀ ਚੋਕੀ ਚ ਸ਼ਹਿਰ ਨਿਵਾਸੀ ਝੂਮੇ
ਪ੍ਰਾਚੀਨ ਸ਼ਿਵ ਮੰਦਰ ਡੀਪੂ ਵਾਲਾ ਚ ਸਥਾਪਨਾ ਦਿਵਸ ਮੋਕੇ ਜਾਗਰਣ

ਭਵਾਨੀਗੜ (ਯੁਵਰਾਜ ਹਸਨ) ਬਿਤੀ ਰਾਤ ਭਵਾਨੀਗੜ ਦੇ ਬ੍ਰਹਮਚਾਰੀ ਗੰਗਾ ਬਿਸ਼ਨਦਾਸ ਪ੍ਰਾਚੀਨ ਸ਼ਿਵ ਮੰਦਰ (ਦੀਪੂ ਵਾਲਾ) ਚ ਮਾਤਾ ਕੀ ਚੋਕੀ ਦੋਰਾਨ ਰਾਤ ਬਾਰਾ ਵਜੇ ਤੱਕ ਕੀਰਤਨ ਹੋਇਆ ਜਿਸ ਵਿਚ ਭਜਨ ਤੋ ਇਲਾਵਾ ਸ਼ਾਨਦਾਰ ਝਾਕੀਆ ਵੀ ਦਿਖਾਈਆ ਗਈਆ ਜਿਸ ਨੇ ਮੋਜੂਦ ਸੰਗਤਾ ਦਾ ਮਨ ਮੋਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬ੍ਰਹਮਚਾਰੀ ਗੰਗਾ ਬਿਸਨਦਾਸ ਪ੍ਰਾਚੀਨ ਸਿਵ ਮੰਦਰ ਵਿਖੇ ਚੋਥਾ ਮੂਰਤੀ ਸਥਾਪਨ ਦਿਵਸ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਨਾਮੀ ਕਲਾਕਾਰਾ ਵਲੋ ਮਾਤਾ ਦੀਆ ਭੇਟਾ ਅਤੇ ਕੀਰਤਨ ਕਰਕੇ ਰਾਤ ਬਾਰਾ ਵਜੇ ਤੱਕ ਸੰਗਤਾ ਨੂੰ ਨਿਹਾਲ ਕੀਤਾ । ਇਸ ਮੋਕੇ ਵਿਸ਼ੇਸ ਤੋਰ ਤੇ ਮਾਤਾ ਦੀ ਝਾਕੀ ਨੇ ਸੰਗਤਾ ਦਾ ਮਨ ਮੋਹ ਲਿਆ । ਇਸ ਮੋਕੇ ਸਹਿਰ ਦੇ ਵੱਖ ਵੱਖ ਮੰਦਰ ਕਮੇਟੀ ਦੇ ਆਗੂਆ. ਸਨਤਕਾਰਾ .ਵਪਾਰੀਆ ਅਤੇ ਕਵਰੇਜ ਲਈ ਪੁੱਜੇ ਪੱਤਰਕਾਰਾ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ । ਮਾਤਾ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਪ੍ਰਧਾਨ ਨਰਿੰਦਰ ਕੁਮਾਰ ਸੈਲੀ.ਰਮੇਸ਼ ਕੁਮਾਰ ਬਿੱਟੂ.ਨਰੇਸ਼ ਪਪਰੇਜਾ.ਸਚਿਨ ਗੁਪਤਾ.ਨਰੇਸ਼ ਕੁਮਾਰ ਭੱਪ (ਨਾਗਰੇ ਵਾਲੇ) ਰਵੀ ਧਵਨ.ਮੱਖਣ ਸ਼ਰਮਾ.ਓੁਮੇਸ਼ ਘਈ.ਸੂਭੀ ਸ਼ਰਮਾ ਤੋ ਇਲਾਵਾ ਸਮੂਹ ਕਮੇਟੀ ਮੈਬਰ ਅਤੇ ਨਗਰ ਨਿਵਾਸੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements