View Details << Back

ਆਦਰਸ਼ ਸਕੂਲ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ 19 ਨੂੰ ਲਾਮਿਸਾਲ ਰੋਸ਼ ਰੈਲੀ ਕਰਨ ਦਾ ਐਲਾਨ
ਦਸ ਸਾਲਾਂ ਪਾਲਿਸੀ ਵਿੱਚ ਨੌਕਰੀਆਂ ਪੱਕੀਆਂ ਕਰਨ ਦੀ ਮੰਗ

ਚੰਡੀਗੜ੍ਹ 03 ਮਾਰਚ/(ਮਾਲਵਾ ਬਿਊਰੋ) ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼)ਨੇ ਸੂਬਾ ਸਰਕਾਰ ਤਰਫ਼ੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਹਿੱਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ 19 ਮਾਰਚ ਐਤਵਾਰ ਨੂੰ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ,ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਮੀਡੀਆ ਸਕੱਤਰ ਸਲੀਮ ਮੁਹੰਮਦ, ਸੂਬਾ ਕਮੇਟੀ ਮੈਂਬਰ ਅਮਨਦੀਪ ਸ਼ਾਸਤਰੀ, ਜਗਤਾਰ ਗੰਢੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਦਸ ਸਾਲਾਂ ਵਾਲੀ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਵਾਲੀ ਪਾਲਿਸੀ ਵਿਚ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਨੌਕਰੀਆਂ ਤੁਰੰਤ ਪੱਕੀਆਂ ਕਰਨ, ਜੁਲਾਈ 2019 ਦੇ ਪੱਤਰ ਮੁਤਾਬਕ ਸਮੁੱਚੇ ਮੁਲਾਜ਼ਮਾਂ ਨੂੰ ਗਰੇਡ ਪੇਅ ਦੇਣ, ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇਣ ਸਮੇਤ ਹੋਰ ਭਖਦੀਆਂ ਮੰਗਾਂ ਪੂਰੀਆਂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਜੇਕਰ ਹਕੂਮਤ ਈ.ਜੀ.ਐਸ.,ਐਸ.ਟੀ.ਆਰ, ਸਿੱਖਿਆ ਪ੍ਰੋਵਾਇਡਰਾਂ ਸਮੇਤ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਸਕਦੀ ਹੈ ਤਾਂ ਫਿਰ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ਾਲ ਭਟੇਜਾ, ਦੀਪਕ ਸਿੰਗਲਾ, ਅਮਿੱਤ ਮਹਿਤਾ, ਰਸ਼ਪਾਲ ਸਿੰਘ, ਗੁਰਚਰਨ ਹਰਦਾਸਾ, ਵੀਰਪਾਲ ਕੌਰ ਮਾਨਸਾ, ਮੈਡਮ ਪਰਮਿੰਦਰ ਕੌਰ, ਸੰਜੀਵ ਕੁਮਾਰ, ਹਰਬੰਤ ਚੌਹਾਨ, ਆਦਿ ਆਗੂਆਂ ਨੇ ਯੂਨੀਅਨ ਦੀਆਂ ਉਪਰੋਕਤ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਹੈ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਵਿੱਢੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

   
  
  ਮਨੋਰੰਜਨ


  LATEST UPDATES











  Advertisements