View Details << Back

ਰਹਿਬਰ ਫਾਊਂਡੇਸਨ, ਭਵਾਨੀਗੜ੍ਹ ਵੱਲੋਂ ਪਿੰਡ ਬਲਿਆਲ ਵਿੱਖੇ ਲਗਾਇਆ ਗਿਆ ਮੈਡੀਕਲ ਕੈਂਪ

ਭਵਾਨੀਗੜ੍ਹ 17 ਮਾਰਚ (ਯੁਵਰਾਜ ਹਸਨ) ਅੱਜ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ਼, ਹਸਪਤਾਲ ਅਤੇ ਖੋਜ ਕੇਂਦਰ, ਭਵਾਨੀਗੜ੍ਹ ਵੱਲੋ ਪਿੰਡ ਬਲਿਆਲ ਦੇ ਗੁਰੂਦੁਆਰਾ ਸਾਹਿਬ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਮੈਡੀਕਲ ਕੈਂਪ ਵਿੱਚ ਰਹਿਬਰ ਫਾਉਂਡੇਂਸਨ ਦੇ ਡਾਕਟਰਾਂ ਦੇ ਨਾਲ ਨਾਲ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆ ਵੱਲੋ 77 ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਮਰੀਜਾ ਨੂੰ ਜੌੜਾ ਦੇ ਦਰਦ, ਪੁਰਾਣੀ ਖਾਨਸੀ ਅਤੇ ਪੇਟ ਦੀਆ ਬਿਮਾਰੀਆ ਬਾਰੇ ਦੱਸਿਆ ਗਿਆਂ। ਇਹ ਕੈਂਪ ਪਿੰਡ ਬਲਿਆਲ ਦੇ ਸਰਪੰਚ ਸ੍ਰੀ ਗੁਰਮੇਲ ਸਿੰਘ ਅਤੇ ਰਹਿਬਰ ਫਾਉਂਡੇਂਸਨ ਦੇ ਐਸਟ ਮੈਨੇਜਰ ਸ੍ਰੀ ਨਛੱਤਰ ਸਿੰਘ ਅਤੇ ਪੰਚਾਇਤ ਮੈਂਬਰਾਂ ਦੇ ਸਹਯੋਗ ਨਾਲ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਰਹਿਬਰ ਫਾਉਂਡੇਸ਼ਨ ਦੇ ਡਾ. ਨਰੇਸ਼ ਚੰਦਰ ਡਾ. ਸੁਮੰਤ ਰਾਏ ਅਤੇ ਡਾ. ਸੁਜੈਨ ਸਿਰਕਾਰ ਨੇ ਰਹਿਬਰ ਹਸਪਤਾਲ ਬਾਰੇ ਅਤੇ ਰਹਿਬਰ ਫਾਉਂਡੇਸ਼ਨ ਵਿੱਚ ਚੱਲ ਰਹੇ , ਨਰਸਿੰਗ, ਨੈਨੀ ਕੇਅਰ, ਏਅਰ ਹੋਸਟੇਸ ਅਤੇ ਹਸਪਤਾਲ ਨਾਲ ਸਬੰਧਿਤ ਚੱਲ ਰਹੇ ਕੋਰਸਾ ਬਾਰੇ ਜਾਣਕਾਰੀ ਦਿੱਤੀ। ਬਲਿਆਲ ਦੇ ਸਰਪੰਚ ਸ੍ਰੀ ਗੁਰਮੇਲ ਸਿੰਘ ਅਤੇ ਪਿੰਡ ਦੇ ਮੈਬਰਾਂ ਵੱਲੋਂ ਰਹਿਬਰ ਫਾਉਂਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਅਤੇ ਅਜਿਹੇ ਨੇਕ ਕੰਮ ਕਰ ਰਹੇ ਖਾਨ ਹਸਪਤਾਲ ਦੀ ਖੂਬ ਪ੍ਰਸੰਸਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕ ਕੰਮਾਂ ਲਈ ਸਹਿਯੋਗ ਲਈ ਆਸਵਾਸਨ ਦਿੱਤਾ ਜਿਸ ਦੀ ਸੱਭ ਵੱਲੋਂ ਪ੍ਰਸੰਸਾ ਕੀਤੀ ਗਈ।

   
  
  ਮਨੋਰੰਜਨ


  LATEST UPDATES











  Advertisements