View Details << Back

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸਬ ਜੇਲ੍ਹ ਮਲੇਰਕੋਟਲਾ ਵਿਖੇ ਲਗਾਇਆ ਗਿਆ ਮੈਗਾ ਕੈਂਪ ਕੋਰਟ

ਸੰਗਰੂਰ, 24 ਮਾਰਚ (ਯੁਵਰਾਜ ਹਸਨ)ਜਸਟਿਸ ਸ਼੍ਰੀ ਐਮ.ਐਸ. ਰਾਮਾਚੰਦਰਾ ਰਾੳ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ -ਸਹਿਤ- ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਅਤੇ ਸ਼੍ਰੀ ਅਰੂਣ ਗੁਪਤਾ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ,ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਚੇਅਰਮੈਨ -ਸਹਿਤ- ਜਿਲ੍ਹਾ ਅਤੇ ਸੈਸ਼ਨ ਜੱਜ਼, ਸੰਗਰੂਰ ਸ਼੍ਰੀ ਰਾਜਿੰਦਰ ਸਿੰਘ ਰਾਏ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋ ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸਬ ਜੇਲ੍ਹ ਮਲੇਰਕੋਟਲਾ ਵਿਖੇ ਮੈਗਾ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ। ਇਸ ਮੈਗਾ ਕੈਂਪ ਕੋਰਟ ਦੇ ਤਹਿਤ ਇੱਕ ਕੈਂਪ ਕੋਰਟ ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਇੱਕ ਕੈਂਪ ਕੋਰਟ ਸਬ ਜੇਲ੍ਹ ਮਲੇਰਕੋਟਲਾ ਵਿਖੇ ਮਾਨਯੋਗ ਸਕੱਤਰ -ਸਹਿਤ- ਸਿਵਲ ਜੱਜ਼ (ਸ.ਡ.) ਸ਼੍ਰੀ ਪ੍ਹਭਜੋਤ ਸਿੰਘ ਕਾਲੇਕਾ ਵਲੋਂ ਲਗਾਈ ਗਈ। ਇਹ ਕਿ ਜਿਲ੍ਹਾ ਜੇਲ੍ਹ ਸੰਗਰੂਰ ਅਤੇ ਸਬ ਜੇਲ੍ਹ ਮਲੇਰਕੋਟਲਾ ਵਿਖੇ ਲਗਾਈ ਕੈਂਪ ਕੋਰਟ ਦੌਰਾਨ ਕੁੱਲ 67 ਪੈਟੀ ਕੇਸਾਂ ਵਿੱਚ 77 ਹਵਾਲਾਤੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements