View Details << Back

ਪੰਜਾਬ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤਤਪਰ: ਵਿਨਰਜੀਤ ਗੋਲਡੀ

ਸੰਗਰੂਰ 27 ਮਾਰਚ (ਯੁਵਰਾਜ ਹਸਨ) ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਦਿਆਂ ਬੇਦੋਸ਼ਿਆਂ ਤੇ ਪਰਚੇ ਪਾਕੇ ਜੇਲਾਂ ਚ ਛੁਟਿਆ ਜਾ ਰਿਹਾ ਹੈ ਜੋ ਕਿ ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਵਿਨਰਜੀਤ ਸਿੰਘ ਗੋਲਡੀ ਨੇ ਵਕੀਲ ਭਾਈਚਾਰੇ ਨਾਲ ਰੱਖੀ ਮੀਟਿੰਗ ਦੌਰਾਨ ਜਗਬਾਣੀ ਨਾਲ ਸਾਂਝੇ ਤੌਰ ਤੇ ਕੀਤਾ।ਉਹਨਾਂ ਕਿਹਾ ਕਿ ਪਿਛਲੇ ਸਮੇਂ ਕਾਲੇ ਦੌਰ ਦੌਰਾਨ ਬੇਅੰਤ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਪੰਜਾਬ ਦੀ ਤਰੱਕੀ ਨੂੰ ਪਿੱਛੇ ਧੱਕਿਆ ਸੀ ਉਹੀ ਹੁਣ ਦੀ ਭਗਵੰਤ ਮਾਨ ਦੀ ਸਰਕਾਰ ਇਸ ਤਰਾਂ ਦੇ ਫੈਸਲੇ ਲੈਕੇ ਕੀਤਾ ਜਾ ਰਿਹਾ ਹੈ। ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਨੂੰ ਬਣਾਈ ਸੋਨੇ ਦੀ ਚਿੜੀ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ।ਗੋਲਡੀ ਨੇ ਕਿਹਾ ਕਿ ਜੇ ਕੋਈ ਕਸੂਰਵਾਰ ਹੈ ਉਸਨੂੰ ਸਜ਼ਾ ਦੇਵੇ ਉਹ ਸਰਕਾਰ ਦਾ ਹੱਕ ਹੈ ਪਰ ਦੇ ਸਰਕਾਰ ਬੇਦੋਸ਼ਿਆਂ ਨੂੰ ਸਜ਼ਾ ਦੇਵੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਬੇਦੋਸ਼ਿਆਂ ਲਈ ਬਿਨਾਂ ਕਿਸੇ ਖਰਚੇ ਤੋਂ ਆਪਣੇ ਵਕੀਲਾਂ ਰਾਂਹੀ ਕੇਸ ਲੜੇਗੀ।ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਚੁਟਕਲਿਆਂ ਰਾਂਹੀ ਲੋਕਾਂ ਨੂੰ ਮੂਰਖ ਬਣਾਕੇ ਆਪਣੀ ਸਰਕਾਰ ਤਾਂ ਬਣਾ ਲਈ ਹੈ ਪਰ ਉਹ ਖਰੀ ਉਤਰਦੀ ਸਾਬਿਤ ਨਹੀਂ ਹੋ ਰਹੀ।ਇਸ ਮੌਕੇ ਸੁਖਬੀਰ ਸਿੰਘ ਪੂਨੀਆ ਮੁੱਖ ਸਲਾਹਕਾਰ ਜ਼ਿਲ੍ਹਾ ਲੀਗਲ ਸੈਲ, ਰਣਧੀਰ ਸਿੰਘ ਭੰਗੂ ਪ੍ਰਧਾਨ ਜ਼ਿਲ੍ਹਾ ਲੀਗਲ ਸੈਲ, ਮਨਦੀਪ ਕੁਮਾਰ, ਆਰ ਐਸ ਹਮੀਰਪੁਰ, ਪ੍ਰਦੀਪ ਸ਼ਰਮਾ,ਮੁਹੰਮਦ ਉਮਰ, ਹਰਦੀਪ ਸਿੰਘ, ਤੇਜਬੀਰ ਸਿੰਘ ਵਿਰਕ, ਨਵਦੀਪ ਸਿੰਘ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements