View Details << Back

ਮੁੜ ਗਰਮਾਇਆ ਮਸਤੂਆਣੇ ਮੈਡੀਕਲ ਕਾਲਜ ਦਾ ਮਾਮਲਾ.
ਅੇਸ.ਜੀ.ਪੀ.ਸੀ ਕਰ ਰਹੀ ਗੱਲ ਗੋਲ: ਬਾਬਾ ਦਰਸ਼ਨ ਸਿੰਘ

ਸੰੰਗਰੂੂਰ (2 ਅਪ੍ਰੈਲ ) ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਮਤੀ ਪੱਤਰ ਉਪਰ ਵਿਚਾਰ ਕਰਨ ਲਈ ਸਯੁਕਤ ਕਿਸਾਨ ਮੋਰਚਾ ਅਤੇ ਇਲਾਕੇ ਦੀਆਂ ਸੰਗਤਾਂ ਨੇ ਸਹਿਮਤੀ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਵਿਚਾਰ ਕਰਨ ਉਪਰੰਤ ਇਹ ਮਤਾ ਪਾਇਆ ਗਿਆ ਕੇ ਜੋ ਸਹਮਤੀ ਪੱਤਰ ਸ਼੍ਰੋਮਣੀ ਕਮੇਟੀ ਨੇ ਭੇਜਿਆ ਸੀ ਉਸ ਵਿੱਚ ਅਜਿਹਾ ਕੁਝ ਨਹੀਂ ਲਿਖਿਆ ਜਿਸ ਨਾਲ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਉਪਰ ਲੱਗੀ ਸਟੇਅ ਨੂੰ ਦੂਰ ਕਰਨ ਸਬੰਧੀ ਕੁਝ ਵੀ ਨਹੀਂ ਲਿਖਿਆ ਗਿਆ ਜਿਸ ਕਰਕੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਕੇ ਸਾਰੀਆਂ ਸਯੁਕਤ ਮੋਰਚਾ ਦੀਆਂ ਜਥੇਬੰਦੀਆਂ ਅਤੇ ਸੰਗਤਾਂ ਆਉਣ ਵਾਲੇ ਦਿਨਾਂ ਵਿਚ ਇੱਕ ਵਿਸ਼ਾਲ ਸੰਘਰਸ਼ ਰੂਪ ਰੇਖਾ ਤਿਆਰ ਕਰਕੇ ਸੰਘਰਸ਼ ਸ਼ੁਰੂ ਕਰੇਗੀ ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਅਤੇ ਗੁਰਦਵਾਰਾ ਅੰਗੀਠਾ ਸਾਹਿਬ ਦੇ ਮੁਖੀ ਬਾਬਾ ਦਰਸ਼ਨ ਸਿੰਘ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਾਰ ਇਸੇ ਤਰ੍ਹਾਂ ਹੀ ਪਟੀਸ਼ਨ ਵਾਪਸ ਲੈਣ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਸਮਾਂ ਆਉਣ ਤੇ ਮੁੱਕਰ ਜਾਂਦੇ ਹਨ ਕਿਹਾ ਕਿ ਸ਼੍ਰੋਮਣੀ ਕਮੇਟੀ ਪਟੀਸ਼ਨ ਵਾਪਸ ਲਵੇ ਜੇਕਰ ਸਰਕਾਰ ਇਸ ਕਾਲਜ ਅਤੇ ਹਸਪਤਾਲ ਨੂੰ ਬਨਾਉਣ ਵਿੱਚ ਰੁਕਾਵਟ ਕਰੇਗੀ ਤਾਂ ਭਗਵੰਤ ਮਾਨ ਦੀ ਕੋਠੀ ਅੱਗੇ ਵੀ ਧਰਨਾ ਲਗਾਵਾਂਗੇ

   
  
  ਮਨੋਰੰਜਨ


  LATEST UPDATES











  Advertisements