View Details << Back

ਜੌੜਾ ਪਰਿਵਾਰ ਨੂੰ ਸਦਮਾ.ਸਦੀਵੀ ਵਿਛੋੜਾ ਦੇ ਗਏ ਸਰਦਾਰਨੀ ਸ਼ਾਤਾ ਜੌੜਾ
ਵੱਖ ਵੱਖ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ.ਅੰਤਿਮ ਅਰਦਾਸ 18 ਅਪ੍ਰੈਲ ਨੂੰ

ਸੁਨਾਮ, 15 ਅਪਰੈਲ (ਰਸ਼ਪਿੰਦਰ ਸਿੰਘ)ਹਮੇਸ਼ਾਂ ਹੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਯਤਨਸ਼ੀਲ ਰਹਿਣ ਵਾਲੀ ਸ਼ਖ਼ਸੀਅਤ ਸਰਦਾਰਨੀ ਸ਼ਾਂਤਾ ਜੌੜਾ ਸਦੀਵੀ ਵਿਛੋੜਾ ਦੇ ਗਏ ਹਨ। ਜ਼ਿੰਦਗੀ ਦੇ ਕਰੀਬ 33 ਵਰ੍ਹੇ ਵਿਦਿਅਕ ਗਿਆਨ ਦਾ ਚਾਨਣ ਫੈਲਾਉਣ ਵਾਲੇ ਸਰਦਾਰਨੀ ਸ਼ਾਂਤਾ ਜੌੜਾ ਆਪਣੇ ਨਿੱਘੇ ਅਤੇ ਮਿੱਠੇ ਸੁਭਾਅ ਕਾਰਨ ਨਾ ਕੇਵਲ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਬਲਕਿ ਸਮਾਜ ਵਿੱਚ ਵੀ ਸਰਾਹੇ ਜਾਂਦੇ ਸਨ। ਸਾਲ 1967 ਤੋਂ 2000 ਤੱਕ ਉਨ੍ਹਾਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਰਵੋਤਮ ਅਧਿਆਪਨ ਸੇਵਾਵਾਂ ਨਿਭਾਈਆਂ। ਆਪਣੇ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਹ ਹਮੇਸ਼ਾਂ ਸਮਰਪਣ ਭਾਵਨਾ ਨਾਲ ਕੰਮ ਕਰਦੇ ਰਹੇ ਅਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਸਿਖਿਆ ਦੇ ਕਿੱਤੇ ਨੂੰ ਵੀ ਪੂਰੀ ਸ਼ਿੱਦਤ ਨਾਲ ਨਿਭਾਇਆ।
ਸਾਲ 2000 ਵਿੱਚ ਸਰਦਾਰਨੀ ਸ਼ਾਂਤਾ ਜੌੜਾ ਸਰਕਾਰੀ ਪ੍ਰਾਇਮਰੀ ਸਕੂਲ ਕੁੱਟੀਵਾਲ ਸੁਨਾਮ ਤੋਂ ਬਤੌਰ ਹੈੱਡ ਟੀਚਰ ਸੇਵਾ ਮੁਕਤ ਹੋਏ ਪਰ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਕਿਸੇ ਨਾ ਕਿਸੇ ਢੰਗ ਨਾਲ ਵਿਦਿਆਰਥੀਆਂ ਨਾਲ ਜੁੜ ਕੇ ਉਨ੍ਹਾਂ ਲਈ ਚਾਨਣ ਮੁਨਾਰਾ ਬਣੇ ਰਹੇ। ਸਰਦਾਰਨੀ ਸ਼ਾਂਤਾ ਜੌੜਾ ਨੇ ਆਪਣੇ ਪਤੀ ਸਰਦਾਰ ਜਗਜੀਤ ਸਿੰਘ ਜੌੜਾ, ਜੋ ਕਿ ਖੁਦ ਵੀ ਸਮਾਜ ਸੇਵੀ ਅਤੇ ਧਾਰਮਿਕ ਸਖਸ਼ੀਅਤ ਦੇ ਮਾਲਕ ਹਨ, ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਇੱਕ ਬੇਟੇ ਅਨੁਪ੍ਰੀਤ ਸਿੰਘ ਜੌੜਾ ਅਤੇ ਤਿੰਨ ਧੀਆਂ ਜਸਕਿੰਦਰ ਕੌਰ ਖੁਰਮੀ, ਡਾ. ਜਸਪ੍ਰੀਤ ਕੌਰ ਮਜੀਠੀਆ ਤੇ ਮਨਮੀਤ ਕੌਰ ਵਰਮਾ ਦੀ ਲਾਡ ਪਿਆਰ ਅਤੇ ਚਾਵਾਂ ਨਾਲ ਪਰਵਰਿਸ਼ ਕਰਨ ਦੇ ਨਾਲ ਨਾਲ ਜੀਵਨ ਵਿੱਚ ਬੁਲੰਦੀਆਂ ਛੂਹਣ ਦੇ ਸਮਰੱਥ ਬਣਾਇਆ। ਸਰਦਾਰਨੀ ਸ਼ਾਂਤਾ ਜੌੜਾ ਪਰਮਾਤਮਾ ਵੱਲੋਂ ਦਿੱਤੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਬੀਤੀ 8 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 18 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਮਹਾਰਾਜਾ ਪੈਲੇਸ, ਪਟਿਆਲਾ ਰੋਡ, ਸੁਨਾਮ ਵਿਖੇ ਹੋਵੇਗੀ।


   
  
  ਮਨੋਰੰਜਨ


  LATEST UPDATES











  Advertisements