View Details << Back

ਮਾਨਯੋਗ ਹਾਈਕੋਰਟ ਦੇ ਆਦੇਸ਼ਾ ਮੁਤਾਬਿਕ ਬਣੀ ਕਮੇਟੀ
ਆਦਰਸ਼ ਸਕੂਲੀ ਮੁਲਾਜਮਾਂ ਦੀਆ ਨੋਕਰੀਆ ਪੱਕੀਆ ਕਰਨ ਦਾ ਰਾਹ ਪੱਧਰਾ ਕਰੇ : ਆਗੂ

ਡੀਗੜ੍ਹ 18 ਮਾਰਚ/(ਯੁਵਰਾਜ ਹਸਨ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਬਣੀ ਛੇ ਮੈਂਬਰੀ ਵਿੱਦਿਅਕ ਮਾਹਿਰਾਂ ਦੀ ਕਮੇਟੀ ਵੱਲੋਂ ਪੰਜਾਬ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੇ ਮੰਗੇ ਗਏ ਸਮੁੱਚੇ ਵੇਰਵਿਆਂ ਦੇ ਆਧਾਰ ਤੇ 12-12 ਸਾਲਾਂ ਤੋਂ ਨਿਰੰਤਰ ਕੱਚੀਆਂ ਨੌਕਰੀਆਂ ਕਰਦੇ ਆ ਰਹੇ ਮੁਲਾਜ਼ਮਾਂ ਦੀਆਂ ਨੌਕਰੀਆਂ ਨਿਯਮਤ ਕਰਨ ਦਾ ਰਾਹ ਪੱਧਰਾ ਕਰੇ। ਜਦਕਿ ਆਦਰਸ਼ ਸਕੂਲਾਂ ਦੇ ਮੁਲਾਜ਼ਮ ਵਿੱਦਿਅਕ ਯੋਗਤਾ ਪੂਰੀ ਕਰਨ ਸਮੇਤ ਹੋਰ ਸ਼ਰਤਾਂ ਵੀ ਪੂਰੀਆਂ ਕਰਦੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਰਸ਼ ਸਕੂਲ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ ਅਤੇ ਜੁਆਇੰਟ ਸੈਕਟਰੀ ਮੁਹੰਮਦ ਸਲੀਮ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੇ ਸਮੁੱਚੇ ਮੁਲਾਜ਼ਮ ਉੱਚ ਵਿੱਦਿਅਕ ਯੋਗਤਾ ਸਮੇਤ ਇੰਨ੍ਹਾਂ ਅਦਾਰਿਆਂ ਵਿੱਚ ਸੇਵਾਵਾਂ ਨਿਭਾਉਣ ਦਾ ਲੰਬਾ ਤਜਰਬਾ ਵੀ ਰੱਖਦੇ ਹਨ ਤੇ ਸਿੱਖਿਅਕ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਸਮੇਤ ਹੋਰਨਾਂ ਪ੍ਰੋਗਰਾਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ। ਆਗੂਆਂ ਨੇ ਕਿਹਾ ਹੈ ਕਿ ਜਿੰਨ੍ਹਾਂ ਮੁਲਾਜ਼ਮਾਂ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਇੰਨ੍ਹਾਂ ਸੰਸਥਾਵਾਂ ਚ ਕੰਮ ਕਰਦਿਆਂ ਬਤੀਤ ਕੀਤਾ ਹੈ ਤਾਂ ਲਾਜ਼ਮੀ ਤੌਰ ਤੇ ਬਣਦਾ ਹੈ ਕਿ ਬਿਨ੍ਹਾਂ ਸੰਦੇਹ ਸਮੁੱਚੇ ਕਰਮਚਾਰੀਆਂ ਦੀਆਂ ਨੌਕਰੀਆਂ ਰੈਗੂਲਰ ਤੇ ਸੁਰੱਖਿਅਤ ਕੀਤੇ ਜਾਣ ਦੀ ਮੰਗ ਕੀਤੀ ਹੈ। ਆਗੂਆਂ ਨੇ ਮਾਨਯੋਗ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਵਿੱਦਿਅਕ ਮਾਹਿਰਾਂ ਦੀ ਕਾਇਮ ਕਮੇਟੀ ਆਦਰਸ਼ ਸਕੂਲਾਂ ਦੇ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਸੁਹਿਰਦਤਾ ਤੇ ਪਾਰਦਰਸ਼ੀ ਤਰੀਕੇ ਨਾਲ ਰਾਹ ਪੱਧਰਾ ਕਰਕੇ ਇਨਸਾਫ਼ ਦੇਵੇ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਸੂਬਾ ਸਰਕਾਰ ਦੇ ਵਿਸ਼ਾਲ ਤੇ ਸ਼ਾਨਦਾਰ ਵਿੱਦਿਅਕ ਅਦਾਰੇ ਹਨ। ਜਿੰਨ੍ਹਾਂ ਵਿੱਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਸਿੱਖਿਆ ਹਾਸਲ ਕਰਦੇ ਹਨ। ਪ੍ਰੈਸ ਰਿਲੀਜ਼ ਵਿੱਚ ਭਗਵੰਤ ਸਿੰਘ, ਰਛਪਾਲ ਬਾਲਦ ਖੁਰਦ, ਅਮਨਦੀਪ ਸ਼ਾਸਤਰੀ, ਜਗਤਾਰ ਗੰਢੂਆਂ, ਮਨਪ੍ਰੀਤ ਗੰਢੂਆਂ, ਹਰਵਿੰਦਰ ਸਿੰਘ, ਦੀਪਕ ਸਿੰਗਲਾ, ਵਿਸ਼ਾਲ ਭਟੇਜਾ, ਕੁਲਵੀਰ ਜਖੇਪਲ ਆਦਿ ਆਗੂ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements