View Details << Back

ਔਕਸਫੋਰਡ ਅਕੈਡਮੀ ਭਵਾਨੀਗੜ ਵੱਲੋ ਚੋਥੀ ਵਰੇਗੰਡ ਧੂਮ-ਧਾਮ ਨਾਲ ਮਨਾਈ
ਹਰ ਵਰੇ ਨਤੀਜਾ ਸੋ ਫੀਸਦੀ .ਵਿਦੇਸ਼ਾ ਚ ਜਾਣ ਦੇ ਚਾਹਵਾਨ ਜਰੂਰ ਮਿਲਣ:ਪਰਮ ਤੂਰ

ਭਵਾਨੀਗੜ (ਯੁਵਰਾਜ ਹਸਨ) ਲਗਾਤਾਰ ਪੰਜਾਬ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਜਿੱਥੇ ਬਣਿਆ ਹੋਇਆ ਹੈ ਉਥੇ ਹੀ ਪੰਜਾਬ ਦੇ ਵਿੱਚ ਨੋਜਵਾਨਾਂ ਨੂੰ ਬਾਹਰ ਭੇਜਣ ਅਤੇ ਚੰਗੇ ਬੈਡ ਦਵਾ ਕੇ ਭਵਾਨੀਗੜ ਦੇ ਔਕਸਫੋਰਡ ਅਕੈਡਮੀ ਵੱਲੋ ਲਗਾਤਾਰ ਨੋਜਵਾਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ। ਉਥੇ ਹੀ ਔਕਸਫੋਰਡ ਅਕੈਡਮੀ ਵੱਲੋ ਲਗਾਤਾਰ ਮੇਹਨਤ ਕਰਦਿਆ ਚੋਥੇ ਸਾਲ ਦੀ ਵਰੇਗੰਡ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਜਾਣਕਾਰੀ ਦਿੰਦੀਆ ਪਰਮ ਤੂਰ ਨੇ ਦੱਸਿਆ ਕਿ ਔਕਸਫੋਰਡ ਅਕੈਡਮੀ ਨੂੰ ਚਲਾਉਦਿਆ ਅੱਜ ਚੋਥੇ ਸਾਲ ਦੇ ਕਰੀਬ ਹੋ ਗਿਆ ਹੈ ਜਿੱਥੇ ਲਗਾਤਾਰ ਬਾਹਰ ਜਾਣ ਦਾ ਰੁਝਾਨ ਵੱਧ ਰਿਹਾ ਹੈ ਤਾ ਸਾਡੇ ਸ਼ਹਿਰ ਦੇ ਅਤੇ ਜਿਲਾ ਸੰਗਰੂਰ ਦੇ ਨੋਜਵਾਨਾਂ ਨੂੰ ਚੰਗੀ ਸਿੱਖਿਆ ਲਈ ਸਾਡੇ ਵੱਲੋ ਪੂਰੀ ਕੋਸ਼ਿਸ਼ ਕੀਤੀ ਜਾਦੇ ਹੈ ਕਿ ਬੱਚੇ ਨੂੰ ਸਹੀ ਜਾਣਕਾਰੀ ਦੇ ਕੇ ਬਾਹਰ ਭੇਜਿਆ ਜਾ ਸਕੇ ਅਤੇ ਉਹਨਾ ਦੱਸਿਆ ਕਿ ਹੁਣ ਤੱਕ ਸਾਡੇ ਸਮੂਹ ਸਟਾਫ ਵੱਲੋ ਬੱਚਿਆ ਨੂੰ ਚੰਗੀ ਤਰਜੀਹ ਦੇ ਕੇ ਬੱਚਿਆ ਨੂੰ ਬਾਹਰ ਦਾ ਵੀਜਾ ਲਗਵਾ ਦਿੱਤਾ ਹੈ ਅਤੇ ਅੱਗੇ ਵੀ ਸਾਡੀ ਟੀਮ ਵੱਲੋ ਇਸੇ ਤਰੀਕੇ ਨਾਲ ਬੱਚਿਆ ਨੂੰ ਚੰਗੀ ਸਿੱਖਿਆ ਦਿੰਦੇ ਰਹਾਗੇ। ਉਹਨਾ ਦੱਸਿਆ ਕਿ ਸਾਡੇ ਔਕਸਫੋਰਡ ਅਕੈਡਮੀ ਚ ਜਿੱਥੇ ਆਈਲੈਟਸ ਚੋ ਬੱਚਿਆ ਨੂੰ ਚੰਗੇ ਬੈਡ ਦਵਾਏ ਹਨ ਅਤੇ ਉਥੇ ਹੀ ਪੀ.ਟੀ ਚੋ ਵੀ ਬੱਚਿਆ ਦੇ ਚੰਗੇ ਨੰਬਰ ਹਾਸਲ ਕਰ ਸਾਡੀ ਅਕੈਡਮੀ ਦਾ ਨਾਮ ਉੱਚਾ ਕੀਤਾ ਹੈ ਅਤੇ ਉਹਨਾ ਕਿਹਾ ਕਿ ਸਮੂਹ ਸਟਾਫ ਦੀ ਮਿਹਨਤ ਨਾਲ ਅੱਜ ਅਸੀ ਚੋਥੇ ਵਰੇ ਚ ਪਹੁੰਚੇ ਹਾਂ ਅਤੇ ਕਾਮਨਾ ਕਰਦੇ ਹਾ ਕਿ ਇਸੇ ਤਰੀਕੇ ਮਿਹਨਤ ਕਰਦੇ ਰਹੀਏ ਤਾ ਜੋ ਬੱਚਿਆ ਨੂੰ ਚੰਗੀ ਸਿੱਖਿਆ ਦੇ ਕੇ ਔਕਸਫੋਰਡ ਅਕੈਡਮੀ ਨੂੰ ਉੱਚਾ ਦਰਜਾ ਦੇ ਸੱਕੀਏ। ਇਸ ਮੌਕੇ ਈਸ਼ਾ ਤੂਰ, ਦਿਵਾਸ਼ੂ ਸ਼ਰਮਾ, ਚਰਣਜੀਤ ਕੋਰ, ਹਰਮਨਜੋਤ ਕੋਰ, ਖੁਸ਼ਮੀਨ ਕੋਰ, ਰਮਨਪ੍ਰੀਤ ਕੋਰ ਅਤੇ ਹਰਕੀਰਤ ਕੋਰ ਅਤੇ ਹੋਰ ਵੀ ਵਿਦਿਆਰਥੀ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements