View Details << Back

ਪੰਜ ਮਈ ਤੋ ਜਿਲਾ ਪੱਧਰੀ ਪੱਕੇ ਮੋਰਚੇ ਦਾ ਅੇਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾਂ ਦੀ ਭਰਵੀ ਇਕੱਰਤਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ ਰੋਮੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਸਿੰਘ ਅਗਵਾਈ ਹੇਠ ਹੋਈ,, ਮੀਟਿੰਗ ਕਰਵਾਈ ਗਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ 5 ਮਈ ਨੂੰ ਭਵਾਨੀਗੜ੍ਹ ਥਾਣੇ ਅੱਗੇ ਲੱਗਣ ਜਾ ਰਹੇ ਪੱਕੇ ਮੋਰਚੇ ਵਾਰੇ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੱਤੀ ਕਿਵੇਂ ਬਲਾਕ ਭਵਾਨੀਗੜ੍ਹ ਦੇ ਜੋਲੀਆਂ ਪਿੰਡ ਚ ਕਿਸਾਨ ਦੀ ਜ਼ਮੀਨ ਤੇ ਸੂਦਖੋਰ ਆੜ੍ਹਤੀਏ ਵੱਲੋਂ ਕਬਜ਼ਾ ਕੀਤਾ ਗਿਆ ਅਤੇ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਪੁਲੀਸ ਵੱਲੋਂ ਪਰਚੇ ਦਰਜ ਕਰਕੇ ਧੱਕਾ ਸ਼ਾਹੀ ਦਾ ਸਬੂਤ ਦਿੱਤਾ ਗਿਆ ਹੈ ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਖ਼ਿਲਾਫ਼ ਡੱਟ ਕੇ ਲੜਿਆ ਜਾਵੇਗਾ ਇਸ ਲਈ ਜਥੇਬੰਦੀ ਵੱਲੋਂ 5 ਮਈ ਤੋਂ ਜਿਲਾ ਪੱਧਰੀ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਇਹਨਾਂ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ
ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਜਥੇਬੰਦੀ ਵੱਲੋਂ 1 ਮਈ ਨੂੰ ਮਨਾਇਆ ਜਾ ਰਿਹਾ ਮਜ਼ਦੂਰ ਮਜ਼ਦੂਰ ਦਿਵਸ ਵਾਰੇ ਜਾਣਕਾਰੀ ਇਸ ਦਿਨ ਦੀ ਕਿ ਮਹੱਤਤਾ ਹੈ ਇਸ ਦੀ ਸਾਰੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਨਾਲ ਹੀ ਮੀਤ ਪ੍ਰਧਾਨ ਹਰਜੀਤ ਸਿੰਘ ਮਾਹਿਲਾ ਫੰਡਾਂ ਦੇ ਛਿਮਾਹੀ ਹਿਸਾਬ ਕਿਤਾਬ ਤੇ ਫੰਡ ਕਰਨ ਲਈ ਪਿੰਡ ਇਕਾਈਆਂ ਦੇ ਕਿਸਾਨ ਆਗੂਆਂ ਨੂੰ ਕਿਹਾ ਇਸ ਸਮੇਂ ਬਲਾਕ
ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਖਜ਼ਾਨਚੀ ਬਲਵਿੰਦਰ ਸਿੰਘ ਘਨੌੜ ਜੱਟਾਂ ਸਹਾਇਕ ਜਨਰਲ ਸਕੱਤਰ ਅਮਨਦੀਪ ਸਿੰਘ ਮਹਿਲਾ
ਪ੍ਰਚਾਰ ਸਕੱਤਰ ਕਰਮ ਚੰਦ ਸਲਾਹਕਾਰ ਗੁਰਚੇਤ ਸਿੰਘ ਭੱਟੀਆਲ ਆਦਿ ਸ਼ਾਮਲ ਹੋਏ


   
  
  ਮਨੋਰੰਜਨ


  LATEST UPDATES











  Advertisements