View Details << Back

ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਸਰਾ ਕੁਇਜ ਮੁਕਾਬਲਾ ਕਰਵਾਇਆ ਗਿਆ
ਬੱਚਿਆ ਨੂੰ ਇਤਿਹਾਸ ਬਾਰੇ ਜਾਣੂ ਕਰਵਾਓੁਣ ਲਈ ਇਸ ਤਰਾ ਦੇ ਮੁਕਾਬਲੇ ਸ਼ਲਾਘਾਯੋਗ : ਬਖਸ਼ੀਸ ਰਾਏ

ਭਵਾਨੀਗੜ੍ਹ (ਯੁਵਰਾਜ ਹਸਨ) ਡਾ. ਬੀ. ਆਰ. ਅੰਬੇਡਕਰ ਕਲੱਬ ਭਵਾਨੀਗੜ ਵੱਲੋਂ ਡਾਂ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਬਖਸ਼ੀਸ ਰਾਏ , ਮੀਤ ਪ੍ਰਧਾਨ ਤੁਸ਼ਾਰ ਬਾਂਸਲ ਅਤੇ ਕਲੱਬ ਸੈਕਟਰੀ ਸੁਖਚੈਨ ਬਿੱਟੂ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਦੂਸਰਾ ਕੁਇਜ ਮੁਕਾਬਲਾ ਕਰਵਾਇਆ ਗਿਆ ਅਤੇ ਜਿਸ ਵਿਚ 10ਵੀਂ, 11ਵੀਂ ਅਤੇ 12ਵੀ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਪੜੋ ਜੁੜੋ ਸੰਘਰਸ਼ ਕਰੋ ਯੂਥ ਕਲੱਬ, ਭਵਾਨੀਗੜ੍ਹ ਅਤੇ ਧੰਨ ਗੁਰੂ ਨਾਨਕ ਅਕੈਡਮੀ ਕੰਪਿਊਟਰ ਕੋਚਿੰਗ ਸੈਂਟਰ ਭਵਾਨੀਗੜ੍ਹ ਦੇ ਸਹਿਯੋਗ ਨਾਲ ਦੂਸਰਾ ਕੁਇੰਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਵੱਲੋਂ ਇਤਿਹਾਸਕ ਗੱਲਾਂ ਨੂੰ ਯਾਦਗਾਰ ਰੱਖਣ ਲਈ ਅਜਿਹੇ ਮੁਕਾਬਲੇ ਹੋਣੇ ਜ਼ਰੂਰੀ ਹਨ ਅਤੇ ਬੱਚਿਆਂ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਹੈ ਇਸ ਮੁਕਾਬਲੇ ਚ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਸਰਪ੍ਰਾਈਜ਼ ਗਿਫਟ, ਟਰਾਫੀਆਂ ਅਤੇ ਨਗਦ ਰੂਪ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਹਿਲਾ ਇਨਾਮ 'ਪ੍ਰਤਿਯਕਸ਼ ਗੋਇਲ, ਦੂਜਾ ਇਨਾਮ ਜਸਮਾਈਨ ਕੌਰ ਅਤੇ ਤੀਜਾ ਇਨਾਮ ਆਦਿਲ ਵਕੀਲ' ਨੇ ਜਿੱਤ ਕੇ ਹਾਸਲ ਕੀਤਾ । ਇਸ ਮੋਕੇ ਕਲੱਬ ਦੇ ਸਮੂਹ ਮੈਂਬਰ ਸੁਖਚੈਨ ਫੌਜੀ, ਲਾਡੀ ਫੱਗੂਵਾਲਾ, ਰਾਜੂ ਪੇਂਟਰ, ਕੁਲਵੀਰ ਹੈਪੀ, ਰਾਹਿਦ, ਪ੍ਰਗਟ ਸਿੰਘ, ਪ੍ਰਭਦੀਪ, ਗੁਰਵਿੰਦਰ, ਅਮ੍ਰਿਤਪਾਲ,ਸਤਨਾਮ ਕਾਲੂ ਅਤੇ ਹੋਰ ਮੌਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements